ਸਾਂਬਾ ਸੈਕਟਰ ’ਚ 7 ਦਹਿਸ਼ਤਗਰਦ ਮਾਰੇ

0
12

ਚੰਡੀਗੜ੍ਹ : ਬੀ ਐੱਸ ਐੱਫ ਨੇ ਜੰਮੂ ਖੇਤਰ ਦੇ ਸਾਂਬਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ 7 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਬੀ ਐੱਸ ਐੱਫ ਦੇ ਬੁਲਾਰੇ ਨੇ ਸ਼ੁੱਕਰਵਾਰ ਕਿਹਾ ਕਿ ਸਾਂਬਾ ਸੈਕਟਰ ਵਿੱਚ 8-9 ਮਈ ਦੀ ਰਾਤ ਨੂੰ ਦਹਿਸ਼ਤਗਰਦਾਂ ਦੇ ਇੱਕ ਵੱਡੇ ਸਮੂਹ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪਤਾ ਨਿਗਰਾਨੀ ਗਰਿੱਡ ਵੱਲੋਂ ਲਗਾਇਆ ਗਿਆ। ਘੁਸਪੈਠ ਦੀ ਇਸ ਕੋਸ਼ਿਸ਼ ਨੂੰ ਸਫਲ ਬਣਾਉਣ ਲਈ ਪਾਕਿ ਰੇਂਜਰਾਂ ਨੇ ਆਪਣੀ ਚੌਕੀ ਤੋਂ ਗੋਲੀਬਾਰੀ ਵੀ ਕੀਤੀ। ਬੀ ਐੱਸ ਐੱਫ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਅਤੇ ਪਾਕਿਸਤਾਨੀ ਪੋਸਟ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ। ਪਠਾਨਕੋਟ ਤੋਂ ਜੰਮੂ ਅਤੇ ਅੱਗੇ ਸ੍ਰੀਨਗਰ ਤੱਕ ਜਾਣ ਵਾਲਾ ਕੌਮੀ ਸ਼ਾਹਰਾਹ ਸਾਂਬਾ ਵਿੱਚੋਂ ਲੰਘਦਾ ਹੈ, ਜੋ ਕਿ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੈ।