ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) 16 ਮਈ ਤੋਂ ਮੁੜ ਸ਼ੁਰੂ ਹੋ ਸਕਦੀ ਹੈ। ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਦੇ ਚਲਦੇ ਇਸ ਨੂੰ 9 ਮਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਤੇ ਇਹ ਵੀ ਚਰਚਾ ਹੈ ਕਿ ਇਸ ਦਾ ਫਾਈਨਲ ਮੁਕਾਬਲਾ 30 ਮਈ ਨੂੰ ਖੇਡਿਆ ਜਾ ਸਕਦਾ ਹੈ। ਆਈ ਪੀ ਐੱਲ ਦੇ ਇਸ ਵੇਲੇ 16 ਮੈਚ ਖੇਡਣੇ ਬਾਕੀ ਰਹਿ ਗਏ ਹਨ, ਜਿਨ੍ਹਾਂ ਵਿਚ 12 ਮੈਚ ਲੀਗ ਦੇ ਤੇ ਚਾਰ ਪਲੇਅ ਆਫ ਦੇ ਹਨ। ਜਾਣਕਾਰੀ ਮਿਲੀ ਹੈ ਕਿ ਬੀ ਸੀ ਸੀ ਆਈ ਟੂਰਨਾਮੈਂਟ ਨੂੰ ਮਈ ਵਿੱਚ ਹੀ ਮੁਕੰਮਲ ਕਰਨਾ ਚਾਹੁੰਦਾ ਹੈ, ਕਿਉਂਕਿ ਜੇ ਮਈ ਵਿਚ ਮੈਚ ਨਾ ਹੋਏ ਤਾਂ ਬਾਕੀ ਟੀਮਾਂ ਦੇ ਰੁਝੇਵਿਆਂ ਕਾਰਨ ਇਹ ਟੂਰਨਾਮੈਂਟ ਸਤੰਬਰ ਤੋਂ ਪਹਿਲਾਂ ਨਹੀਂ ਕਰਵਾਇਆ ਜਾ ਸਕਦਾ।




