ਰਿਹਾਣਾ ਜੱਟਾਂ ਬੈਂਕ ’ਚ ਲੱਖਾਂ ਦੀ ਲੁੱਟ

0
155

ਫਗਵਾੜਾ (ਇੰਦਰਜੀਤ ਸਿੰਘ ਮਠਾੜੂ)-ਹੁਸ਼ਿਆਰਪੁਰ ਸੜਕ ’ਤੇ ਪਿੰਡ ਰਿਹਾਣਾ ਜੱਟਾਂ ਵਿਖੇ ਐੱਚ ਡੀ ਐੱਫ ਸੀ ਬੈਂਕ ’ਚੋਂ ਲੁਟੇਰੇ ਸ਼ੁੱਕਰਵਾਰ ਤਿੰਨ ਵਜੇ ਤੋਂ ਬਾਅਦ ਲੱਖਾਂ ਰੁਪਏ ਲੁੱਟ ਕੇ ਲੈ ਗਏ। ਤਿੰਨ ਲੁਟੇਰੇ ਚਿੱਟੇ ਰੰਗ ਦੀ ਵਰਨਾ ਕਾਰ ’ਚ ਆਏ। ਦੋ ਲੁਟੇਰੇ ਅੰਦਰ ਗਏ ਤੇ ਬੈਂਕ ਮੈਨੇਜਰ ਦੇ ਸਿਰ ’ਤੇ ਪਿਸਤੌਲ ਤਾਣ ਕੇ ਕੈਸ਼ ਕਾਊਂਟਰ ਖੁਲ੍ਹਵਾਉਣ ਲਈ ਮਜਬੂਰ ਕੀਤਾ। ਮੈਨੇਜਰ ਨੇ ਕੈਸ਼ੀਅਰ ਨੂੰ ਕਹਿ ਕੇ ਕਾੳਂੂਟਰ ਖੁੱਲ੍ਹਵਾ ਦਿੱਤਾ।
ਉਨ੍ਹਾਂ ਦੇ ਸਾਥੀ ਨੇ ਬਾਹਰ ਕਾਰ ਚਾਲੂ ਰੱਖੀ ਹੋਈ ਸੀ। ਲੁਟੇਰੇ ਬੈਂਕ ਅੰਦਰ ਮੌਜੂਦ ਲੋਕਾਂ ਦੇ ਮੋਬਾਈਲ ਵੀ ਖੋਹ ਕੇ ਲੈ ਗਏ। ਅਪੁਸ਼ਟ ਰਿਪੋਰਟਾਂ ਮੁਤਾਬਕ ਲੁਟੇਰੇ ਕਰੀਬ 40 ਲੱਖ ਰੁਪਏ ਲੈ ਗਏ।