ਭਾਰਤ ’ਚ ਜਣੇਪਾ ਦਰ ਘਟੀ

0
176

ਨਵੀਂ ਦਿੱਲੀ : ਹਾਲ ਹੀ ’ਚ ਆਈ ਸੰਯੁਕਤ ਰਾਸ਼ਟਰ ਜਨਸੰਖਿਆ ਰਿਪੋਰਟ ਦੇ ਅਨੁਸਾਰ ਭਾਰਤ ਦੀ ਆਬਾਦੀ 2025 ’ਚ 1.46 ਅਰਬ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਕਿ ਦੁਨੀਆ ’ਚ ਸਭ ਤੋਂ ਵੱਧ ਹੈ।ਇਸ ਇਲਾਵਾ ਰਿਪੋਰਟ ’ਚ ਖੁਲਾਸਾ ਕੀਤਾ ਗਿਆ ਕਿ ਦੇਸ਼ ਦੀ ਕੁੱਲ ਜਣੇਪਾ ਦਰ ਅਸਲ ’ਚ ਬਦਲ ਦਰ ਤੋਂ ਹੇਠਾਂ ਆ ਗਈ ਹੈ।ਯੂ ਐੱਨ ਐੱਫ ਪੀ ਏ ਦੀ 2025 ਸਟੇਟ ਆਫ ਵਰਲਡ ਪਾਪੂਲੇਸ਼ਨ ਰਿਪੋਰਟ ‘ਦ ਰੀਅਲ ਫਰਟੀਲਿਟੀ ਕ੍ਰਾਈਸਿਸ’ ਉਝ ਘਟਦੀ ਜਣੇਪਾ ਦਰ ਦੀ ਥਾਂ ਅਧੂਰੇ ਜਣੇਪਾ ਟੀਚਿਆਂ ਨੂੰ ਸੰਬੋਧਤ ਹੋਣ ਦੀ ਲੋੜ ’ਤੇ ਜ਼ੋਰ ਦਿੰਦੀ ਹੈ।ਇਸ ’ਚ ਦਾਅਵਾ ਕੀਤਾ ਗਿਆ ਹੈ ਕਿ ਲੱਖਾਂ ਲੋਕ ਆਪਣੇ ਔਲਾਦ ਪੈਦਾ ਕਰਨ ਸੰਬੰਧੀ ਟੀਚੇ ਹਾਸਲ ਕਰਨ ਦੇ ਯੋਗ ਨਹੀਂ ਹਨ। ਰਿਪੋਰਟ ਮੁਤਾਬਕ ਅਸਲ ਸੰਕਟ ਇਹੋ ਹੈ, ਨਾ ਕਿ ਘੱਟ ਜਾਂ ਜ਼ਿਆਦਾ ਆਬਾਦੀ।ਇਸ ਦਾ ਜਵਾਬ ਵਡੇਰੇ ਜਣੇਪਾ ਮਾਮਲਿਆਂ ’ਚ ਹੈ, ਕਿਸੇ ਵਿਅਕਤੀ ਦੀ ਕਾਮੁਕਤਾ, ਗਰਭ ਨਿਰੋਧ ਅਤੇ ਪਰਵਾਰ ਸ਼ੁਰੂ ਕਰਨ ਬਾਰੇ 150 ਫ਼ੀਸਦੀ ਆਜ਼ਾਦਾਨਾ ਅਤੇ ਸੂਚਿਤ ਚੋਣ ਕਰ ਸਕਣ ਦੀ ਯੋਗਤਾ।ਰਿਪੋਰਟ ਆਬਾਦੀ ਦੀ ਬਣਤਰ, ਜਣੇਪਾ ਸ਼ਕਤੀ ਅਤੇ ਜੀਵਨ ਸੰਭਾਵਨਾ ’ਚ ਮੁੱਖ ਤਬਦੀਲੀਆਂ ਦਾ ਵੀ ਖੁਲਾਸਾ ਕਰਦੀ ਹੈ, ਜੋ ਇੱਕ ਵੱਡੇ ਜਨਸੰਖਿਆ ਪਰਿਵਰਤਨ ਦਾ ਸੰਕੇਤ ਦਿੰਦੀ ਹੈ।ਰਿਪੋਰਟ ’ਚ ਪਾਇਆ ਗਿਆ ਕਿ ਭਾਰਤ ਦੀ ਕੁੱਲ ਜਣੇਪਾ ਦਰ ਪ੍ਰਤੀ ਔਰਤ ਘਟ ਕੇ 1.9 ਜਨਮਾਂ ਤੱਕ ਰਹਿ ਗਈ ਹੈ, ਜੋ ਕਿ 2.1 ਦੀ ਤਬਦੀਲੀ ਦਰ ਤੋਂ ਘੱਟ ਹੈ, ਇਸ ਦਾ ਮਤਲਬ ਹੈ ਕਿ ਔਸਤਨ ਭਾਰਤੀ ਔਰਤਾਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਆਬਾਦੀ ਦੇ ਆਕਾਰ ਨੂੰ ਬਣਾਈ ਰੱਖਣ ਲਈ ਲੋੜ ਤੋਂ ਘੱਟ ਬੱਚੇ ਪੈਦਾ ਕਰ ਰਹੀਆਂ ਹਨ ਅਤੇ ਇਸ ’ਚ ਪਰਵਾਸ ਦੀ ਭੂਮਿਕਾ ਨਹੀਂ।ਜਨਮ ਦਰ ਘਟਣ ਦੇ ਬਾਵਜੂਦ ਭਾਰਤ ਦੀ ਨੌਜਵਾਨ ਆਬਾਦੀ ਅਹਿਮ ਬਣੀ ਹੋਈ ਹੈ, ਜਿਹੜੀ 0-14 ਉਮਰ ਵਰਗ ਵਿੱਚ 24 ਫ਼ੀਸਦੀ, 10-19 ਉਮਰ ਵਰਗ ਵਿੱਚ 17 ਫ਼ੀਸਦੀ ਅਤੇ 10-24 ਉਮਰ ਵਰਗ ਵਿੱਚ 26 ਫ਼ੀਸਦੀ ਆਬਾਦੀ ਹੈ।ਇਸ ਤਰ੍ਹਾਂ ਦੇਸ਼ ਦੀ 68 ਫ਼ੀਸਦੀ ਆਬਾਦੀ ਕੰਮ ਕਰਨ ਦੀ ਉਮਰ (15-64) ਵਾਲੀ ਹੈ ਅਤੇ ਇਸ ਨੂੰ ਜੇ ਢੁਕਵੀਂ ਰੁਜ਼ਗਾਰ ਅਤੇ ਨੀਤੀ ਸਹਾਇਤਾ ਨਾਲ ਮੇਲ ਲਿਆ ਜਾਵੇ ਤਾਂ ਇਹ ਇੱਕ ਸੰਭਾਵੀ ਜਨਸੰਖਿਆ ਲਾਭਅੰਸ਼ ਪ੍ਰਦਾਨ ਕਰ ਸਕਦੀ ਹੈ।ਬਜ਼ੁਰਗ ਆਬਾਦੀ (65 ਅਤੇ ਇਸ ਤੋਂ ਵੱਧ) ਵਰਤਮਾਨ ਵਿੱਚ 7 ਫ਼ੀਸਦੀ ਹੈ, ਪਰ ਇਹ ਇੱਕ ਅਜਿਹਾ ਅੰਕੜਾ ਹੈ, ਜਿਸ ਦੇ ਆਗਾਮੀ ਦਹਾਕਿਆਂ ਵਿੱਚ ਜੀਵਨ ਸੰਭਾਵਨਾ ਵਿੱਚ ਸੁਧਾਰ ਨਾਲ ਵਧਣ ਦੀ ਉਮੀਦ ਹੈ।ਸਾਲ 2025 ਤੱਕ ਜਨਮ ਸਮੇਂ ਜੀਵਨ ਸੰਭਾਵਨਾ ਮਰਦਾਂ ਲਈ 71 ਸਾਲ ਅਤੇ ਔਰਤਾਂ ਲਈ 74 ਸਾਲ ਹੋਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਅਨੁਸਾਰ ਭਾਰਤ ਦੀ ਆਬਾਦੀ ਇਸ ਸਮੇਂ 1,46.39 ਕਰੋੜ ਹੈ।
ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਜਿਸ ਵਿੱਚ ਲਗਭਗ ਡੇਢ (1.50) ਅਰਬ ਲੋਕ ਹਨ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਗਿਣਤੀ ਹੁਣ ਤੋਂ ਲਗਭਗ 40 ਸਾਲਾਂ ਬਾਅਦ ਘਟਣ ਤੋਂ ਪਹਿਲਾਂ ਲਗਭਗ 1.7 ਅਰਬ ਤੱਕ ਪੁੱਜਣ ਦੀ ਉਮੀਦ ਹੈ।