ਸਕੂਲ ’ਚ ਗੋਲੀਬਾਰੀ, 11 ਵਿਦਿਆਰਥੀਆਂ ਦੀ ਮੌਤ

0
113

ਵਿਆਨਾ : ਆਸਟਰੀਆ ਦੇ ਗ੍ਰਾਜ ਸ਼ਹਿਰ ’ਚ ਮੰਗਲਵਾਰ ਸਵੇਰੇ ਇੱਕ ਹਾਈ ਸਕੂਲ ’ਚ ਗੋਲਬਾਰੀ ਦੀ ਘਟਨਾ ਹੋਈ। ਇਸ ’ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 28 ਜਖ਼ਮੀ ਹੋ ਗਏ। ਉਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕੁਝ ਲੋਕਾਂ ਦੇ ਸਿਰ ’ਚ ਗੋਲੀ ਲੱਗੀ। ਪੁਲਸ ਨੇ ਇਲਾਕੇ ’ਚ ਵੱਡਾ ਅਪਰੇਸ਼ਨ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੂੰ ਕਿਹਾ ਕਿ ਉਹ ਉਥੋਂ ਦੂਰ ਰਹਿਣ। ਆਸਟਰੀਆ ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 11 ਵਜੇ ਬੋਰਗ ਡ੍ਰੇਅਰਸਚੁਟਜ਼ੇਂਗਸ ਹਾਈ ਸਕੂਲ ਦੇ ਅੰਦਰ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਸ ਦੇ ਤੁਰੰਤ ਬਾਅਦ ਪੁਲਸ ਮੌਕੇ ’ਤੇ ਪਹੁੰਚੀ। ਸ਼ੱਕੀ ਹਮਲਾਵਰ ਉਸੇ ਸਕੂਲ ਦਾ ਵਿਦਿਆਰਥੀ ਸੀ, ਉਸ ਨੇ ਖੁੱਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ। ਸਕੂਲ ਦੇ ਬਾਥਰੂਮ ’ਚ ਉਸ ਦੀ ਲਾਸ਼ ਮਿਲਣ ਦੀ ਵੀ ਸੂਚਨਾ ਹੈ।