ਤਾਲਿਬਾਨ ਦਾ ਵੱਡਾ ਆਗੂ ਧਮਾਕੇ ’ਚ ਹਲਾਕ

0
378

ਕਾਬੁਲ : ਅਫਗਾਨਿਸਤਾਨ ਦੇ ਹੈਰਾਤ ਸੂਬੇ ਦੇ ਗਾਜਾਘਰ ਦੀ ਮਸਜਿਦ ਵਿਚ ਜੁੰਮੇ ਦੀ ਨਮਾਜ਼ ਮੌਕੇ ਦੋ ਧਮਾਕਿਆਂ ’ਚ ਤਾਲਿਬਾਨ ਦੇ ਸਭ ਤੋਂ ਵੱਡੇ ਮੁਲਾਣਿਆਂ ਵਿਚੋਂ ਇਕ ਮੁੱਲਾ ਮੁਜੀਬ-ਉਰ-ਰਹਿਮਾਨ ਅਨਸਾਰੀ ਸਣੇ 14 ਲੋਕ ਮਾਰੇ ਗਏ। ਮੁੱਲਾ ਕੁੜੀਆਂ ਦੇ ਪੜ੍ਹਨ ਤੇ ਘਰੋਂ ਬਾਹਰ ਨਿਕਲਣ ਦਾ ਸਖਤ ਵਿਰੋਧੀ ਸੀ। ਹੈਰਾਤ ਵਿਚ ਬੁੱਧਵਾਰ ਤਾਲਿਬਾਨ ਤੇ ਆਈ ਐੱਸ ਆਈ ਐੱਸ ਦੇ ਖੁਰਾਸਾਨ ਗਰੁੱਪ ਵਿਚਾਲੇ ਲੜਾਈ ’ਚ ਖੁਰਾਸਾਨ ਗਰੁੱਪ ਦੇ ਤਿੰਨ ਦਹਿਸ਼ਤਗਰਦ ਮਾਰੇ ਗਏ ਸਨ ਤੇ ਉਸ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਸੀ। 15 ਅਗਸਤ 2021 ਵਿਚ ਸੱਤਾ ’ਤੇ ਮੁੜ ਕਾਬਜ਼ ਹੋਣ ਵਾਲੇ ਤਾਲਿਬਾਨ ਲਈ ਸਭ ਤੋਂ ਵੱਡਾ ਖਤਰਾ ਖੁਰਾਸਾਨ ਗਰੁੱਪ ਹੈ।

LEAVE A REPLY

Please enter your comment!
Please enter your name here