ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਕਹਿੰਦੀ ਹੈ ਕਿ 1990 ਦੇ ਦਹਾਕੇ ਵਿੱਚ ਹਰ ਵਾਰ ਜਦੋਂ ਉਹ ਆਪਣੀ ਮਰਹੂਮ ਸੱਸ ਇੰਦਰਾ ਗਾਂਧੀ ਅਤੇ ਪਤੀ ਰਾਜੀਵ ਗਾਂਧੀ ਦੀਆਂ ਤਸਵੀਰਾਂ ਦੇ ਅੱਗਿਓਾ ਲੰਘਦੀ ਸੀ ਤਾਂ ਦਰਦ ਅਤੇ ਦੋਸ਼ ਦਾ ਮਿਸ਼ਰਣ ਉਸ ਨੂੰ ਘੇਰ ਲੈਂਦਾ ਸੀ | ਸੋਨੀਆ ਗਾਂਧੀ ਰਾਜਨੀਤੀ ਨੂੰ ਹਮੇਸ਼ਾ ਨਾਪਸੰਦ ਕਰਦੀ ਸੀ ਅਤੇ ਆਪਣੇ ਪਤੀ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜਨੀਤਕ ਦੁਨੀਆ ਵਿੱਚ ਛਾਲ ਮਾਰਨ ਬਾਰੇ ਆਪਣੇ ਆਪ ਨਾਲ ਲੜਦੀ ਸੀ, ਪਰ ਭਗਵਦ ਗੀਤਾ ਨੇ ਉਸ ਦੇ ਸ਼ੰਕਿਆਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ ਅਤੇ ਉਸ ਨੂੰ ਅੱਗੇ ਵਧਣ ਦਾ ਰਸਤਾ ਦਿਖਾਇਆ |
ਸਾਬਕਾ ਕਾਂਗਰਸ ਮੁਖੀ ਨੇ ਰਾਜਨੀਤੀ ਵਿੱਚ ਸਰਗਰਮੀ ਨਾਲ ਆਉਣ ਤੋਂ ਪਹਿਲਾਂ ਦੇ ਸਾਲਾਂ ਵਿੱਚ ਆਪਣੇ ਅੰਦਰੂਨੀ ਟਕਰਾਅ ਅਤੇ ਉਥਲ-ਪੁਥਲ ਬਾਰੇ ਗੱਲ ਕਰਦੇ ਹੋਏ ਆਪਣੀ ਕਿਤਾਬ ‘ਬਿਲੌਂਗਿੰਗ : ਏ ਜਰਨੀ ਆਫ਼ ਲਵ’ ਵਿੱਚ ਲਿਖਿਆ ਹੈ ਕਿ 1990 ਦੇ ਦਹਾਕੇ ਦੇ ਅਖੀਰ ਵਿੱਚ ਜਦੋਂ ਪਾਰਟੀ ਇੱਕ ਚੁਣੌਤੀਪੂਰਨ ਸਮੇਂ ਦਾ ਸਾਹਮਣਾ ਕਰ ਰਹੀ ਸੀ ਤਾਂ ਦਰਦ ਅਤੇ ਦੋਸ਼ ਦਾ ਮਿਸ਼ਰਣ ਉਸ ਨੂੰ ਘੇਰ ਲੈਂਦਾ ਸੀ | ਉਸ ਨੇ ਯਾਦ ਕੀਤਾ ਕਿ ਰਾਜਨੀਤੀ ਵਿਚ ਆਉਣ ਬਾਰੇ ਕਿਵੇਂ ਉਸ ਦੇ ਬੱਚੇ ਰਾਹੁਲ ਅਤੇ ਪਿ੍ਯੰਕਾ ਗਾਂਧੀ ਉਸ ਦੇ ਨਾਲ ਜ਼ੋਰਦਾਰ ਬਹਿਸ ਕਰਦੇ ਸਨ, ਕਿਉਂਕਿ ਉਹ ਮੈਨੂੰ ਵੀ ਗੁਆਉਣਾ ਨਹੀਂ ਚਾਹੁੰਦੇ ਸਨ | ਉਸ ਨੇ ਲਿਖਿਆ, ‘ਮੈ ਆਪਣੇ ਆਪ ਨਾਲ ਇੱਕ ਜੰਗ ਵਿੱਚ ਫਸ ਗਈ ਸੀ, ਮੇਰਾ ਇੱਕ ਹਿੱਸਾ ਰਾਜਨੀਤੀ ਦੀ ਦੁਨੀਆ, ਲਾਲਚ, ਪਖੰਡ ਅਤੇ ਧੋਖੇਬਾਜ਼ੀ ਤੋਂ ਪਿੱਛੇ ਹਟ ਗਿਆ ਸੀ, ਜੋ ਹਰ ਜਗ੍ਹਾ ਸੱਤਾ ਦੀ ਖੇਡ ਨਾਲ ਅਟੱਲ ਤੌਰ ‘ਤੇ ਜਾਂਦਾ ਹੈ |’ ਫਰਜ਼ਾਂ ਦੀ ਖਿੱਚ ਅਤੇ ਆਪਣੇ ਡਰ ਤੋਂ ਦੁਖੀ ਹੋ ਕੇ ਸੋਨੀਆ ਕਹਿੰਦੀ ਹੈ ਕਿ ਉਹ ਭਗਵਦ ਗੀਤਾ ਵੱਲ ਮੁੜੀ ਅਤੇ ਜਿਵੇਂ ਹੀ ਉਸ ਦੇ ਪਾਠ ਸਮਾਪਤ ਹੋਣ ਵਾਲੇ ਸਨ ਅਤੇ ਕਿ੍ਸ਼ਨ ਨੇ ਸੰਦੇਸ਼ ਦਿੱਤਾ, ‘ਕਰਮ ਦੇ ਫਲ ਦੀ ਪਰਵਾਹ ਕੀਤੇ ਬਿਨਾਂ ਆਪਣਾ ਧਰਮ ਨਿਭਾਓ |’ ਗਾਂਧੀ ਆਪਣੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਜਿਸ ਦੇ ਕੁਝ ਅੰਸ਼ ‘ਦ ਹਿੰਦੂ’ ਦੁਆਰਾ ਪ੍ਰਕਾਸ਼ਤ ਕੀਤੇ ਗਏ ਹਨ, ਵਿਚ ਕਹਿੰਦੀ ਹੈ ਕਿ 1996 ਦੇ ਚੋਣ ਨਤੀਜੇ ਕਾਂਗਰਸ ਲਈ ਨਿਰਾਸ਼ਾਜਨਕ ਸਨ, ਕਿਉਂਕਿ ਕਾਂਗਰਸ ਆਪਣੇ ਦਮ ‘ਤੇ ਸਰਕਾਰ ਨਹੀਂ ਬਣਾ ਸਕੀ ਸੀ | ਉਹ ਕਹਿੰਦੀ ਹੈ ਕਿ ਪਾਰਟੀ ਫੁੱਟ ਅਤੇ ਧੜੇਬੰਦੀ ਨਾਲ ਜੂਝ ਰਹੀ ਸੀ | 1995 ਵਿੱਚ ਮੈਨੂੰ ਇੱਕ ਖਾਸ ਸਮੂਹ ਦਾ ਸਮਰਥਨ ਕਰਨ ਲਈ ਕਿਹਾ ਗਿਆ ਸੀ, ਜਿਸ ਵਿੱਚ ਮੁੱਖ ਆਗੂ ਅਰਜੁਨ ਸਿੰਘ, ਐੱਨ ਡੀ ਤਿਵਾੜੀ ਅਤੇ ਮੋਹਸਿਨਾ ਕਿਦਵਈ ਸਨ, ਜੋ ਦਹਾਕਿਆਂ ਤੋਂ ਪਾਰਟੀ ਦੇ ਮੈਂਬਰ ਸਨ ਅਤੇ ਮਹੱਤਵਪੂਰਨ ਅਹੁਦਿਆਂ ਅਤੇ ਮੰਤਰਾਲੇ ‘ਤੇ ਰਹੇ ਸਨ | ਮੈਂ ਇਨਕਾਰ ਕਰ ਦਿੱਤਾ ਸੀ | ਉਹ ਟੁੱਟ ਗਏ ਅਤੇ ਇੱਕ ਹੋਰ ਪਾਰਟੀ ਬਣਾਈ, ਅਗਲੇ ਸਾਲ ਸੀਨੀਅਰ ਤਾਮਿਲ ਨੇਤਾ ਜੀ ਕੇ ਮੂਪਨਾਰ, ਪੀ ਚਿਦੰਬਰਮ ਅਤੇ ਇੱਕ ਨੌਜਵਾਨ ਕਾਂਗਰਸ ਮੈਂਬਰ ਮਾਧਵ ਰਾਓ ਸਿੰਧੀਆ, ਜੋ 1980 ਵਿੱਚ ਸ਼ਾਮਲ ਹੋਏ ਸਨ, ਨੇ ਵੱਖਰੀਆਂ ਪਾਰਟੀਆਂ ਸਥਾਪਤ ਕੀਤੀਆਂ | 1997 ਵਿੱਚ ਮਮਤਾ ਬੈਨਰਜੀ ਨੇ ਸੂਬਾਈ ਲੀਡਰਸ਼ਿਪ ਨਾਲ ਮਤਭੇਦਾਂ ਕਾਰਨ ਪਾਰਟੀ ਛੱਡ ਦਿੱਤੀ ਅਤੇ ਆਪਣੀ ਪਾਰਟੀ ਤਿ੍ਣਮੂਲ ਕਾਂਗਰਸ ਬਣਾਈ | ਮੈਂ 1997 ਵਿੱਚ ਇੱਕ ਪ੍ਰਾਇਮਰੀ ਮੈਂਬਰ ਬਣ ਗਈ ਸੀ, ਜਦੋਂ ਮੈਨੂੰ ਕਾਂਗਰਸ ਪ੍ਰਧਾਨ ਸੀਤਾਰਾਮ ਕੇਸਰੀ ਨੇ ਕਲਕੱਤਾ ਵਿੱਚ ਪਾਰਟੀ ਦੇ 80ਵੇਂ ਪੂਰਨ ਸੈਸ਼ਨ ਲਈ ਸੱਦਾ ਦਿੱਤਾ ਸੀ, ਪਰ ਜਿਵੇਂ-ਜਿਵੇਂ ਪਾਰਟੀ ਦੀ ਸਥਿਤੀ ਵਿਗੜਦੀ ਜਾਪ ਰਹੀ ਸੀ, ਮੇਰੇ ‘ਤੇ ਇਸ ਦੀ ਲੀਡਰਸ਼ਿਪ ਸੰਭਾਲਣ ਦਾ ਦਬਾਅ ਵਧਦਾ ਜਾ ਰਿਹਾ ਸੀ | ਗਾਂਧੀ ਕਹਿੰਦੀ ਹੈ ਕਿ ਉਹ ਪਰੇਸ਼ਾਨੀ ਮਹਿਸੂਸ ਕਰਨ ਲੱਗ ਪਈ, ਕਾਂਗਰਸ ਪਾਰਟੀ ਵਿੱਚ ਕੀ ਹੋ ਰਿਹਾ ਸੀ, ਇਸ ਬਾਰੇ ਸੋਚ ਰਹੀ ਸੀ, ਇਸ ਦੇ ਭਵਿੱਖ ਬਾਰੇ ਚਿੰਤਤ ਸੀ | ਉਹ ਯਾਦ ਕਰਦੀ ਹੈ ਕਿ ਮੀਡੀਆ ਵਿੱਚ ਲੇਖ ਇਸ ਦੇ ਭਵਿੱਖ ਦੀ ਇੱਕ ਦੁਖਦਾਈ ਤਸਵੀਰ ਪੇਸ਼ ਕਰ ਰਹੇ ਸਨ | ਸੋਨੀਆ ਗਾਂਧੀ ਕਹਿੰਦੀ ਹੈ ਕਿ ਮੈਂ ਘਰ ਵਿੱਚ ਆਰਾਮ ਨਾਲ ਕਿਵੇਂ ਬੈਠ ਸਕਦੀ ਸੀ ਅਤੇ ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਕਿਵੇਂ ਜਾਣ ਦੇ ਸਕਦੀ ਹਾਂ |





