ਟੈਕ ਮਹਿੰਦਰਾ ਦੇ ਸਾਬਕਾ ਮੁਖੀ ਦੀ ਗੋਲੀਆਂ ਮਾਰ ਕੇ ਹੱਤਿਆ

0
9

ਫਰੀਦਾਬਾਦ : ਪਾਰਕਿੰਗ ਵਿਵਾਦ ਨੂੰ ਲੈ ਕੇ ਗੁਆਂਢੀ ਨੇ ਟੈਕ ਮਹਿੰਦਰਾ ਦੇ ਸਾਬਕਾ ਮੁਖੀ ਪਰਮਜੀਤ ਧਨਖੜ ਦੀ ਹੱਤਿਆ ਕਰ ਦਿੱਤੀ | ਪੁਲਸ ਅਨੁਸਾਰ, ਸ਼ੱਕੀ ਜਿਸ ਦੀ ਪਛਾਣ ਮੋਹਨ ਸ਼ਰਮਾ ਵਜੋਂ ਕੀਤੀ ਗਈ ਹੈ, ਨੇ ਧਨਖੜ ‘ਤੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਲਗਭਗ 15 ਗੋਲੀਆਂ ਚਲਾਈਆਂ | ਇਹ ਘਟਨਾ ਫਰੀਦਾਬਾਦ ਦੇ ਸੈਕਟਰ 213 ਵਿੱਚ ਹੋਈ |
ਪੁਲਸ ਨੇ ਕਿਹਾ ਕਿ ਇੱਕ ਚਾਰ ਮੰਜ਼ਲਾ ਇਮਾਰਤ ਵਿੱਚ ਰਹਿਣ ਵਾਲੇ ਦੋਵੇਂ ਪਰਵਾਰ ਪਾਰਕਿੰਗ ਅਤੇ ਪਾਰਕਿੰਗ ਖੇਤਰ ਵਿੱਚ ਇੱਕ ਕੁੱਤੇ ਦੇ ਮਲ-ਮੂਤਰ ਨੂੰ ਲੈ ਕੇ ਕਈ ਦਿਨਾਂ ਤੋਂ ਝਗੜੇ ਵਿੱਚ ਉਲਝੇ ਹੋਏ ਸਨ | ਪਰਮਜੀਤ ਧਨਖੜ, ਸਿੰਗਾਪੁਰ ਵਿੱਚ ਰਹਿੰਦਾ ਸੀ ਅਤੇ ਵਰਤਮਾਨ ਵਿੱਚ ਐੱਫ ਪੀ ਟੀ ਸਾਫਟਵੇਅਰ ਕੰਪਨੀ ਲਿਮਟਿਡ ਦੇ ਸੀਨੀਅਰ ਉਪ ਪ੍ਰਧਾਨ ਵਜੋਂ ਕੰਮ ਕਰ ਰਿਹਾ ਸੀ, ਜਿਸ ਦਾ ਮੁੱਖ ਦਫਤਰ ਵੀਅਤਨਾਮ ਵਿੱਚ ਹੈ |