ਆਪ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ

0
115

ਅੰਮਿ੍ਰਤਸਰ : ਤਰਨ ਤਾਰਨ ਅਸੈਂਬਲੀ ਹਲਕੇ ਤੋਂ ਆਪ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ (66) ਦਾ ਦੇਹਾਂਤ ਹੋ ਗਿਆ ਹੈ। ਉਹ ਕੈਂਸਰ ਨਾਲ ਜੂਝ ਰਹੇ ਸਨ ਤੇ ਇੱਥੇ ਐਸਕੋਰਟ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾ ਦੇ ਪਰਵਾਰ ਵਿਚ ਪਤਨੀ ਨਵਜੋਤ ਕੌਰ ਹੁੰਦਲ, ਇੱਕ ਪੁੱਤਰ ਅਤੇ ਧੀ ਹਨ। ਦੋਵੇਂ ਬੱਚੇ ਡਾਕਟਰ ਹਨ। ਉਨ੍ਹਾ 2022 ਦੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਪਾਰਟੀ ਦੇ ਡਾ. ਧਰਮਵੀਰ ਅਗਨੀਹੋਤਰੀ ਨੂੰ ਹਰਾਇਆ ਸੀ।