ਹਾਦਸੇ ’ਚ ਪਤੀ-ਪਤਨੀ ਸਣੇ 3 ਜਣਿਆਂ ਦੀ ਮੌਤ

0
219

ਜਲੰਧਰ : ਸ਼ਨਿੱਚਰਵਾਰ ਸਵੇਰੇ ਕਰੀਬ ਪੰਜ ਵਜੇ ਕਪੂਰਥਲਾ ਦੇ ਢਿੱਲਵਾਂ ਟੋਲ ਪਲਾਜ਼ਾ ਤੋਂ ਪਹਿਲਾਂ ਜਲੰਧਰ-ਅੰਮਿ੍ਰਤਸਰ ਹਾਈਵੇ ’ਤੇ ਬਿਆਸ ਜਾ ਰਹੇ ਪਰਵਾਰ ਦੀ ਅਰਟਿਗਾ ਅਤੇ ਪਿਕਅਪ ਗੱਡੀ ਵਿਚਾਲੇ ਟੱਕਰ ’ਚ ਪਤੀ-ਪਤਨੀ ਤੇ ਇੱਕ ਕੁੜੀ ਦੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ 60 ਸਾਲਾ ਪ੍ਰਵੀਨ ਕੁਮਾਰੀ ਅਤੇ ਉਸ ਦੇ ਪਤੀ 62 ਸਾਲਾ ਕਲਿਆਣ ਸਿੰਘ ਵਾਸੀ ਹੁਸ਼ਿਆਰਪੁਰ ਅਤੇ 19 ਸਾਲਾ ਸੰਜਨਾ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਦੋਵਾਂ ਵਾਹਨਾਂ ਵਿੱਚ ਸਵਾਰ 14-15 ਲੋਕ ਜ਼ਖਮੀ ਹੋਏ ਹਨ।