ਪੇਸ਼ਾਵਰ : ਸ਼ਨਿੱਚਰਵਾਰ ਸਵੇਰੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਵਜ਼ੀਰਿਸਤਾਨ ਜ਼ਿਲ੍ਹੇ ਦੇ ਖੱਦੀ ਖੇਤਰ ’ਚ ਆਤਮਘਾਤੀ ਹਮਲਾਵਰ ਵੱਲੋਂ ਮਿਲਟਰੀ ਕਾਫਲੇ ਨਾਲ ਵਿਸਫੋਟਕਾਂ ਨਾਲ ਭਰੀ ਗੱਡੀ ਮਾਰਨ ਦੇ ਸਿੱਟੇ ਵਜੋਂ 13 ਜਵਾਨ ਮਾਰੇ ਗਏ ਤੇ 10 ਜ਼ਖਮੀ ਹੋ ਗਏ। ਲਪੇਟੇ ਵਿੱਚ ਆਉਣ ਕਰਕੇ 14 ਆਮ ਨਾਗਰਿਕ ਵੀ ਜ਼ਖਮੀ ਹੋ ਗਏ। ਹਮਲੇ ਵਿੱਚ ਦੋ ਘਰਾਂ ਦੀਆਂ ਛੱਤਾਂ ਡਿੱਗ ਗਈਆਂ, ਜਿਸ ਕਾਰਨ ਛੇ ਬੱਚੇ ਜ਼ਖਮੀ ਹੋ ਗਏ। ਹਾਫਿਜ਼ ਗੁਲ ਬਹਾਦੁਰ ਗਰੁੱਪ ਦੇ ਉਸੂਦ ਅਲ-ਹਰਬ ਧੜੇ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।




