ਆਦਮਪੁਰ-ਮੁੰਬਈ ਸਿੱਧੀ ਹਵਾਈ ਸੇਵਾ ਸ਼ੁਰੂ

0
111

ਜਲੰਧਰ : ਆਦਮਪੁਰ ਤੇ ਮੁੰਬਈ ਵਿਚਾਲੇ ਸਿੱਧਾ ਹਵਾਈ ਸੰਪਰਕ ਹੋ ਗਿਆ ਜਦੋਂ ਇੰਡੀਗੋ ਏਅਰਲਾਈਨ ਦਾ ਜਹਾਜ਼ ਮੁੰਬਈ ਤੋਂ ਉੱਡ ਕੇ ਆਦਮਪੁਰ ਹਵਾਈ ਅੱਡੇ ’ਤੇ ਉਤਰਿਆ। ਮੁੰਬਈ ਤੋਂ ਜਹਾਜ਼ ਬਾਅਦ ਦੁਪਹਿਰ 12.55 ਵਜੇ ਉਡਾਨ ਭਰਿਆ ਕਰੇਗਾ ਤੇ ਸਵਾ ਤਿੰਨ ਵਜੇ ਆਦਮਪੁਰ ਪੁੱਜੇਗਾ। ਆਦਮਪੁਰ ਤੋਂ 3:50 ਵਜੇ ਰਵਾਨਾ ਹੋ ਕੇ 6.30 ਵਜੇ ਮੁੰਬਈ ਪੁੱਜੇਗਾ। ਇਹ ਫਲਾਈਟ ਇਸ ਖ਼ੇਤਰ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਦੋਆਬੇ ਦੇ ਵਪਾਰੀਆਂ ਅਤੇ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਵੀ ਲਾਹੇਵੰਦ ਸਾਬਤ ਹੋਵੇਗੀ। ਨਵਾਂਸ਼ਹਿਰ, ਕਪੂਰਥਲਾ, ਜਲੰਧਰ ਸਣੇ ਹੋਰਨਾਂ ਖੇਤਰਾਂ ਦੇ ਲੋਕਾਂ ਨੂੰ ਇੰਡੀਗੋ ਵੱਲੋਂ ਸ਼ੁਰੂ ਕੀਤੀ ਉਡਾਣ ਦਾ ਫਾਇਦਾ ਮਿਲੇਗਾ।