ਕੋਟ ਈਸੇ ਖਾਂ (ਅਰੋੜਾ)-ਇੱਥੋਂ ਦੇ ਨਾਮੀ ਡਾਕਟਰ ਅਤੇ ਹਰਬੰਸ ਨਰਸਿੰਗ ਹੋਮ ਦੇ ਮਾਲਕ ਅਨਿਲਜੀਤ ਕੰਬੋਜ ਨੰਨ੍ਹੀ ਨੂੰ ਸ਼ੁੱਕਰਵਾਰ ਬਾਅਦ ਦੁਪਹਿਰ ਇੱਕ ਵਜੇ ਦੇ ਕਰੀਬ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
ਉਹ ਕੋਟ ਈਸੇ ਖਾਂ ਦੇ ਮੁੱਖ ਚੌਕ ਵਿੱਚ ਸਥਿਤ ਆਪਣੇ ਕਲੀਨਿਕ ਵਿੱਚ ਬੈਠੇ ਹੋਏ ਸਨ। ਦੋ ਹਮਲਾਵਰਾਂ ਨੂੰ ਕਲੀਨਿਕ ਦੇ ਨਾਲ ਵਾਲੀ ਭੀੜੀ ਗਲੀ ਵਿੱਚ ਭੱਜੇ ਜਾਂਦੇ ਦੇਖਿਆ ਗਿਆ। ਡਾਕਟਰ ਨੰਨ੍ਹੀ ਨੂੰ ਕੁਝ ਸਮੇਂ ਤੋਂ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਧਮਕੀਆਂ ਵੀ ਮਿਲ ਰਹੀਆਂ ਸਨ ਅਤੇ ਪੁਲਸ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ। ਉਨ੍ਹਾ ਦੇ ਢਿੱਡ ਵਿੱਚ ਦੋ ਗੋਲੀਆਂ ਲੱਗੀਆਂ ਹਨ ਤੇ ਉਨ੍ਹਾ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।




