ਮੋਗਾ : ਸਾਬਕਾ ਅਧਿਆਪਕ ਆਗੂਆਂ ਵੱਲੋਂ ਪਾਰਟੀ ਨੂੰ 30 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸਮੇਂ-ਸਮੇਂ ’ਤੇ ਉੱਚ ਅਹੁਦਿਆਂ ’ਤੇ ਰਹਿ ਕੇ ਜੱਥੇਬੰਦੀ ਦੀ ਯੋਗ ਅਗਵਾਈ ਕਰਦੇ ਰਹੇ ਮਾਸਟਰ ਬਲਵੀਰ ਸਿੰਘ ਰਾਮੂੰਵਾਲਾ, ਮਾਸਟਰ ਬਚਿੱਤਰ ਸਿੰਘ ਗਾਦੜੀਵਾਲਾ ਤੇ ਪਿ੍ਰੰਸੀਪਲ ਬਹਾਦਰ ਸਿੰਘ ਤਖਤੂਪੁਰਾ ਵੱਲੋਂ ਕਾਮਰੇਡ ਕੁਲਦੀਪ ਸਿੰਘ ਭੋਲਾ ਅਤੇ ਡਾਕਟਰ ਇੰਦਰਵੀਰ ਗਿੱਲ ਵੱਲੋਂ ਕੀਤੀ ਅਪੀਲ ’ਤੇ ਦਸ-ਦਸ ਹਜ਼ਾਰ ਰੁਪਏ ਪਾਰਟੀ ਦੀ 25ਵੀਂ ਕੌਮੀ ਕਾਂਗਰਸ ਲਈ ਸਹਾਇਤਾ ਰਾਸ਼ੀ ਭੇਟ ਕੀਤੀ ਗਈ ਹੈ। 30 ਹਜ਼ਾਰ ਦਾ ਚੈੱਕ ਇੱਥੇ ਪਿ੍ਰੰਸੀਪਲ ਬਹਾਦਰ ਸਿੰਘ ਵੱਲੋਂ ਪਾਰਟੀ ਦੇ ਪ੍ਰਮੁੱਖ ਆਗੂ ਕਾਮਰੇਡ ਜਗਰੂਪ ਸਿੰਘ ਨੂੰ ਭੇਟ ਕੀਤਾ ਗਿਆ।





