ਕੈਨੇਡਾ ’ਚ ਪੰਜ ਲੁਟੇਰੇ ਗਿ੍ਰਫਤਾਰ

0
128

ਵੈਨਕੂਵਰ : ਪੀਲ ਪੁਲਸ ਦੀ ਵਿਸ਼ੇਸ਼ ਟੀਮ ਨੇ ਸੋਸ਼ਲ ਮੀਡੀਆ ’ਤੇ ਸਾਂਝ ਬਣਾਉਣ ਤੋਂ ਬਾਅਦ ਸੁੰਨਸਾਨ ਥਾਂ ’ਤੇ ਸੱਦ ਕੇ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਤੇ ਫਿਰੌਤੀ ਮੰਗਣ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੋ ਨਾਬਾਲਗ ਹਨ। ਮੁਲਜ਼ਮਾਂ ਦੀ ਪਛਾਣ ਹਰਦਿਲ ਸਿੰਘ ਮਹਿਰੋਕ, ਰਿਧਮਪ੍ਰੀਤ ਸਿੰਘ ਤੇ ਅਭਿਜੋਤ ਸਿੰਘ ਵਜੋਂ ਕੀਤੀ ਗਈ ਹੈ, ਜਦ ਕਿ ਗਰੋਹ ਦੇ ਸਰਗਨੇ ਪ੍ਰੀਤਪਾਲ ਕੂਨਰ ਦੀ ਭਾਲ ਕੀਤੀ ਜਾ ਰਹੀ ਹੈ। ਨਾਬਾਲਗਾਂ ਦੀ ਪਛਾਣ ਜਨਤਕ ਕੀਤੇ ਜਾਣ ’ਤੇ ਪਾਬੰਦੀ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਇਹ ਲੋਕ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਪਹਿਲਾਂ ਸੋਸ਼ਲ ਮੀਡੀਆ ’ਤੇ ਸਾਂਝ ਪਾਉਂਦੇ ਸਨ ਤੇ ਮਗਰੋਂ ਉਨ੍ਹਾਂ ਨੂੰ ਸਬਜ਼ਬਾਗ ਵਿਖਾ ਕੇ ਕਿਸੇ ਇਕਾਂਤ ਥਾਂ ’ਤੇ ਸੱਦ ਕੇ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਦੇ ਸਨ। ਅਪਰੈਲ ਤੇ ਮਈ ਮਹੀਨੇ ਦੌਰਾਨ ਇਸ ਗਰੋਹ ਨੇ ਕਈ ਘਟਨਾਵਾਂ ਕੀਤੀਆਂ। ਪੁਲਸ ਨੇ ਗਰੋਹ ਦਾ ਸ਼ਿਕਾਰ ਬਣੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।