ਪੁੱਛੇ ਬਿਨਾਂ ਬੀਬੀਆਂ ਨੂੰ ਫਿਲਮਾਉਣ ਵਾਲਾ ਗਿ੍ਰਫਤਾਰ

0
121

ਬੇਂਗਲੁਰੂ : ਸ਼ਹਿਰ ਦੇ ਮਸ਼ਹੂਰ ਅਤੇ ਭੀੜ-ਭਾੜ ਵਾਲੇ ਸਥਾਨਾਂ ’ਤੇ ਔਰਤਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਫਿਲਮਾਉਣ ਅਤੇ ਵੀਡੀਓ ਆਨਲਾਈਨ ਪੋਸਟ ਕਰਨ ਦੇ ਸੰਬੰਧ ’ਚ ਬੇਂਗਲੁਰੂ ਪੁਲਸ ਨੇ 26 ਸਾਲਾ ਗੁਰਦੀਪ ਸਿੰਘ ਨੂੰ ਗਿ੍ਰਫਤਾਰ ਕੀਤਾ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੇਂਗਲੁਰੂ ਦੀ ਇੱਕ ਵਿਦਿਆਰਥਣ ਨੇ ਆਪਣੀ ਇੱਕ ਵੀਡੀਓ ਇੱਕ ਸੋਸ਼ਲ ਮੀਡੀਆ ਪੇਜ ’ਤੇ ਦੇਖੀ, ਜਿਸ ਵਿੱਚ ਚਰਚ ਸਟਰੀਟ ਅਤੇ ਕੋਰਮੰਗਲਾ ਵਰਗੇ ਖੇਤਰਾਂ ਤੋਂ ਸਟਰੀਟ ਸੀਨ ਦਿਖਾਉਣ ਦਾ ਦਾਅਵਾ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਵੀਡੀਓ ਉਸ ਦੀ ਜਾਣਕਾਰੀ ਤੋਂ ਬਿਨਾਂ ਅਤੇ ਬਹੁਤ ਹੀ ਅਣਉਚਿਤ ਤਰੀਕੇ ਨਾਲ ਸ਼ੂਟ ਕੀਤੀ ਗਈ ਸੀ। ਕਲਿੱਪ ਦੀ ਰਿਪੋਰਟ ਕਰਨ ਅਤੇ ਇਸ ਨੂੰ ਹਟਾਉਣ ਦੀ ਬੇਨਤੀ ਕਰਨ ਦੇ ਬਾਵਜੂਦ, ਕੋਈ ਕਾਰਵਾਈ ਨਹੀਂ ਕੀਤੀ ਗਈ, ਬਲਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਅਜਨਬੀਆਂ ਤੋਂ ਅਸ਼ਲੀਲ ਸੰਦੇਸ਼ ਮਿਲਣੇ ਸ਼ੁਰੂ ਹੋ ਗਏ। ਇੰਸਟਾਗ੍ਰਾਮ ’ਤੇ ਜਾਗਰੂਕਤਾ ਫੈਲਾਉਣ ਲਈ ਪੋਸਟ ਕੀਤੀ ਇੱਕ ਵੀਡੀਓ ਵਿੱਚ ਕੁੜੀ ਨੇ ਕਿਹਾ, ‘‘ਇਹ ਵਿਅਕਤੀ ਚਰਚ ਸਟਰੀਟ ਦੇ ਆਲੇ-ਦੁਆਲੇ ਨੂੰ ਫਿਲਮਾਉਣ ਦਾ ਬਹਾਨਾ ਕਰਦਾ ਹੈ, ਪਰ ਅਸਲ ਵਿੱਚ ਉਹ ਸਹਿਮਤੀ ਤੋਂ ਬਿਨਾਂ ਸਿਰਫ ਔਰਤਾਂ ਨੂੰ ਰਿਕਾਰਡ ਕਰਦਾ ਹੈ।’’