ਸ਼ੈਲਜਾ ਨੂੰ ਪੁਰਸਕਾਰ ਨਾ ਲੈਣ ਦੇਣ ’ਤੇ ਵਿਵਾਦ

0
312

ਤਿਰੁਅਨੰਤਪੁਰਮ : ਸੀ ਪੀ ਆਈ (ਐੱਮ) ਦੀ ਕੇਰਲਾ ਇਕਾਈ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਈ ਹੈ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਉਸ ਨੇ ਕੇਰਲਾ ਦੀ ਸਾਬਕਾ ਸਿਹਤ ਮੰਤਰੀ ਕੇ ਕੇ ਸ਼ੈਲਜਾ ਨੂੰ ਸਾਲ 2022 ਲਈ ਵੱਕਾਰੀ ਮੈਗਸਾਸੇ ਐਵਾਰਡ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ਸ਼ੈਲਜਾ ਨੂੰ ਜਨ ਸਿਹਤ ਪ੍ਰਤੀ ਉਨ੍ਹਾ ਦੀਆਂ ਸੇਵਾਵਾਂ ਲਈ 64ਵੇਂ ਮੈਗਸਾਸੇ ਐਵਾਰਡ ਲਈ ਮੈਗਸਾਸੇ ਐਵਾਰਡ ਫਾਊਂਡੇਸ਼ਨ ਨੇ ਚੁਣਿਆ ਸੀ, ਕਿਉਂਕਿ ਰਾਜ ਨੇ ਨਿਪਾਹ ਦੇ ਕਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵਿਸ਼ਵ ਪੱਧਰ ’ਤੇ ਪ੍ਰਸੰਸਾ ਖੱਟੀ ਸੀ ਤੇ ਕੋਵਿਡ ਮਹਾਂਮਾਰੀ ਲਈ ਉਨ੍ਹਾ ਦਾ ਕੰਮ ਦੁਨੀਆ ਨੇ ਦੇਖਿਆ ਸੀ।
ਫਾਊਂਡੇਸ਼ਨ ਨੇ ਜੁਲਾਈ 2022 ਦੇ ਅੰਤ ਵਿਚ ਸ਼ੈਲਜਾ ਨੂੰ ਪੁਰਸਕਾਰ ਲਈ ਈ-ਮੇਲ ਰਾਹੀਂ ਸੂਚਿਤ ਕੀਤਾ ਸੀ ਤੇ ਪੁਰਸਕਾਰ ਸਵੀਕਾਰ ਕਰਨ ’ਚ ਉਨ੍ਹਾ ਦੀ ਹਾਮੀ ਮੰਗੀ ਸੀ। ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਹੋਣ ਦੇ ਨਾਤੇ ਸ਼ੈਲਜਾ ਨੇ ਪਾਰਟੀ ਲੀਡਰਸ਼ਿਪ ਨੂੰ ਸੂਚਿਤ ਕੀਤਾ ਅਤੇ ਵਿਸਤਿ੍ਰਤ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਨੇ ਉਨ੍ਹਾ ਨੂੰ ਪੁਰਸਕਾਰ ਸਵੀਕਾਰ ਨਾ ਕਰਨ ਲਈ ਕਿਹਾ। ਪਾਰਟੀ ਦੇ ਸੀਨੀਅਰ ਨੇਤਾ ਅਨੁਸਾਰ ਪਾਰਟੀ ਦਾ ਵਿਚਾਰ ਹੈ ਕਿ ਸ਼ੈਲਜਾ ਪਾਰਟੀ ਵੱਲੋਂ ਸੌਂਪੀ ਗਈ ਡਿਊਟੀ ਨੂੰ ਪੂਰਾ ਕਰ ਰਹੀ ਸੀ ਅਤੇ ਇਸ ਵਿਚ ਕੋਈ ਹੋਰ ਖਾਸ ਕੋਸ਼ਿਸ਼ ਨਹੀਂ ਕੀਤੀ ਗਈ ਸੀ। ਪਾਰਟੀ ਇਹ ਵੀ ਮੰਨਦੀ ਹੈ ਕਿ ਨਿਪਾਹ ਅਤੇ ਕੋਵਿਡ-19 ਲੜਾਈ ਖਿਲਾਫ ਸਾਂਝਾ ਯਤਨ ਸੀ ਨਾ ਕਿ ਕਿਸੇ ਇੱਕ ਵਿਅਕਤੀ ਦੀ ਕੋਸ਼ਿਸ਼। ਇਸ ਲਈ ਉਨ੍ਹਾ ਨੂੰ ਪੁਰਸਕਾਰ ਸਵੀਕਾਰ ਨਾ ਕਰਨ ਲਈ ਕਿਹਾ ਗਿਆ।
ਪਾਰਟੀ ਦੇ ਕਈ ਹਮਦਰਦ ਨਿੱਜੀ ਤੌਰ ’ਤੇ ਮੰਨਦੇ ਹਨ ਕਿ ਇਹ ਪਾਰਟੀ ਲਈ ਚੰਗਾ ਮੌਕਾ ਸੀ। ਇਸ ਤੋਂ ਪਹਿਲਾਂ ਪਾਰਟੀ ਨੇ ਜਿਓਤੀ ਬਾਸੂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਨਾ ਲੈਣ ਦਾ ਹੁਕਮ ਦੇ ਕੇ ਬੱਜਰ ਗਲਤੀ ਕੀਤੀ ਸੀ। ਬੀਤੇ ਸਾਲ ਜਦੋਂ ਰਾਜ ਵਿਚ ਖੱਬੇ-ਪੱਖੀਆਂ ਦੀ ਮੁੜ ਸਰਕਾਰ ਬਣੀ ਤਾਂ ਸ਼ੈਲਜਾ ਨੂੰ ਮੁੜ ਮੰਤਰੀ ਨਹੀਂ ਬਣਾਇਆ ਗਿਆ।

LEAVE A REPLY

Please enter your comment!
Please enter your name here