ਡਾ. ਔਲਖ ਵੱਲੋਂ 25 ਹਜ਼ਾਰ ਦਾ ਚੈੱਕ ਭੇਟ

0
123

ਬਰਨਾਲਾ : ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਰਿਟਾਇਰ ਹੋਏ ਅਤੇ ਜ਼ਿਲ੍ਹਾ ਲੁਧਿਆਣਾ ਤੇ ਜ਼ਿਲ੍ਹਾ ਬਰਨਾਲਾ ਦੇ ਸਾਬਕਾ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਔਲਖ ਨੇ ਡਾਕਟਰ ਇੰਦਰਵੀਰ ਗਿੱਲ ਦੀ ਅਪੀਲ ’ਤੇ ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾਂ ਸੰਮੇਲਨ ਲਈ 25000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਉਹਨਾਂ ਜ਼ਿਲ੍ਹਾ ਬਰਨਾਲਾ ਦੇ ਕਮਿਊਨਿਸਟ ਪਾਰਟੀ ਦੇ ਆਗੂਆਂ ਕਾਮਰੇਡ ਖੁਸ਼ੀਆ ਸਿੰਘ ਜ਼ਿਲ੍ਹਾ ਸਕੱਤਰ ਸੀ ਪੀ ਆਈ ਬਰਨਾਲਾ , ਕਾਮਰੇਡ ਸੁਖਜੰਤ ਸਿੰਘ ਸਕੱਤਰ ਤਹਿਸੀਲ ਬਰਨਾਲਾ, ਕਾਮਰੇਡ ਜਗਰਾਜ ਸਿੰਘ ਰਾਮਾ ਤਹਿਸੀਲ ਸਕੱਤਰ ਤਪਾ, ਕਾਮਰੇਡ ਧਰਮ ਸਿੰਘ ਮੀਤ ਸਕੱਤਰ ਤਪਾ ਅਤੇ ਮੁਲਾਜ਼ਮ ਆਗੂ ਰਮੇਸ਼ ਕੁਮਾਰ ਹਮਦਰਦ ਨੂੰ ਆਪਣੇ ਦਫਤਰ ਬੁਲਾ ਕੇ ਪਾਰਟੀ ਦੀ ਸਹਾਇਤਾ ਲਈ ਚੈੱਕ ਭੇਟ ਕੀਤਾ। ਕੋਰੋਨਾ ਦੌਰ ਵਿੱਚ ਉਹਨਾਂ ਦੇ ਕੀਤੇ ਕੰਮ ਦੀ ਹਰ ਥਾਂ ਪ੍ਰਸੰਸਾ ਹੋਈ। ਜੱਚਾ ਬੱਚਾ ਸਿਹਤ ਸੰਭਾਲ ਲਈ ਵੀ ਉਹਨਾਂ ਦੀ ਅਗਵਾਈ ਵਿੱਚ ਜ਼ਿਲ੍ਹਾ ਬਰਨਾਲਾ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣਿਆ ਰਿਹਾ। ਉਹਨਾਂ ਅੱਗੇ ਤੋਂ ਵੀ ਖੱਬੇ ਪੱਖੀ ਤੇ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਲਈ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਤੇ ਉਹਨਾਂ ਦੀ ਟੀਮ ਨੇ ਡਾਕਟਰ ਜਸਵੀਰ ਸਿੰਘ ਔਲਖ ਦਾ ਆਪਣੇ ਵੱਲੋਂ ਅਤੇ ਜ਼ਿਲ੍ਹਾ ਕਮਿਊਨਿਸਟ ਪਾਰਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ।