ਢਲਿਆਰਾ ਨੇੜੇ ਟਰੱਕ ਪਲਟਣ ਨਾਲ ਹਰਿਆਣਾ ਦੇ ਸ਼ਰਧਾਲੂ ਦੀ ਮੌਤ, 4 ਜ਼ਖਮੀ

0
63

ਕਾਂਗੜਾ : ਜ਼ਿਲ੍ਹੇ ਦੀ ਦੇਹਰਾ ਸਬ-ਡਵੀਜ਼ਨ ਦੇ ਢਲਿਆਰਾ ਨੇੜੇ ਸਨਿੱਚਰਵਾਰ ਸਵੇਰੇ ਕੌਮੀ ਸ਼ਾਹਰਾਹ ਉੱਤੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਚਾਰ ਹੋਰ ਜ਼ਖਮੀ ਹੋ ਗਏ।
ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਡੱਬਵਾਲੀ ਸਬ-ਡਵੀਜ਼ਨ ਦੇ ਓਧਣ ਪਿੰਡ ਦੇ ਸ਼ਰਧਾਲੂ ਮਾਤਾ ਚਿੰਤਪੁਰਨੀ ਮੱਥਾ ਟੇਕਣ ਤੋਂ ਬਾਅਦ ਲੰਗਰ ਦੀ ਸੇਵਾ ਲਈ ਮਾਤਾ ਜਵਾਲਾਮੁਖੀ ਮੰਦਰ ਵੱਲ ਜਾ ਰਹੇ ਸਨ। ਮਿ੍ਰਤਕ ਦੀ ਪਛਾਣ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਜੋਂ ਹੋਈ ਹੈ।
ਚਸ਼ਮਦੀਦਾਂ ਅਨੁਸਾਰ ਜਦੋਂ ਟਰੱਕ ਬੇਕਾਬੂ ਹੋ ਗਿਆ ਤਾਂ ਬਲਦੇਵ ਸਿੰਘ ਨੇ ਘਬਰਾਹਟ ਵਿੱਚ ਛਾਲ ਮਾਰ ਦਿੱਤੀ ਅਤੇ ਗੰਭੀਰ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ। ਡਰਾਈਵਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਖੂਨੀ ਮੋੜ ਨੇੜੇ ਇੱਕ ਖੜ੍ਹੀ ਉਤਰਾਈ ਦੌਰਾਨ ਟਰੱਕ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਉਸ ਨੇ ਟਰੱਕ ਦੀ ਰਫਤਾਰ ਘਟਾਉਣ ਲਈ ਇੱਕ ਮੀਲ ਪੱਥਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਟਰੱਕ ਪਲਟ ਕੇ ਚਿੱਕੜ ਵਿੱਚ ਜਾ ਡਿੱਗਾ। ਇਕ ਮੁਕਾਮੀ ਵਿਅਕਤੀ ਨੇ ਕਿਹਾ, ‘ਜੇ ਟਰੱਕ ਥੋੜ੍ਹਾ ਹੋਰ ਅੱਗੇ ਵਧਦਾ ਤਾਂ ਡੂੰਘੀ ਖੱਡ ਵਿੱਚ ਡਿੱਗ ਸਕਦਾ ਸੀ।’