ਨਰੇਗਾ ਦੀ ਪਾਰਦਰਸ਼ਤਾ ਬਹਾਲ ਰੱਖਣ ਲਈ ਪ੍ਰਸ਼ਾਸਨ ਕਈ ਮੁੱਦਿਆਂ ‘ਤੇ ਸਹਿਮਤ

0
148

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰ ਪਾਲ, ਪੂਜਾ)
ਵੀਰਵਾਰ ਡਿਪਟੀ ਕਮਿਸ਼ਨਰ ਦਫਤਰ ਮੁਕਤਸਰ ਵਿਖੇ ਨਰੇਗਾ ਜ਼ਿਲ੍ਹਾ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਨਰੇਗਾ ਅਧਿਕਾਰੀਆਂ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਨੁਮਾਇੰਦਿਆਂ ਵਿਚਕਾਰ ਮਹੱਤਵਪੂਰਨ ਮੀਟਿੰਗ ਹੋਈ | ਯੂਨੀਅਨ ਵੱਲੋਂ ਨਰੇਗਾ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ, ਮੀਤ ਪ੍ਰਧਾਨ ਬਿੰਦਰ ਸਿੰਘ ਖੂਨਣ ਕਲਾਂ, ਮੀਤ ਸਕੱਤਰ ਸਰਜੀਤ ਸਿੰਘ ਛੱਤੇਆਣਾ, ਗੁਰਲਾਲ ਸਿੰਘ ਵਿਰਖ ਖੇੜਾ, ਗੁਰਭੇਜ ਸਿੰਘ ਕੋਟਲੀ ਸੰਘਰ, ਸੁਖਵਿੰਦਰ ਕੁਮਾਰ ਮਲੋਟ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ ਦੂਹੇਵਾਲਾ ਅਤੇ ਕਾਮਰੇਡ ਜਗਰੂਪ ਹਾਜ਼ਰ ਸਨ¢ ਏ ਡੀ ਸੀ ਵਿਕਾਸ ਢਿੱਲੋਂ ਸਮੇਤ ਤਿੰਨ ਬੀ ਡੀ ਪੀ ਓ ਬਲਾਕ ਮਲੋਟ, ਬਲਾਕ ਗਿੱਦੜਬਾਹਾ, ਬਲਾਕ ਮੁਕਤਸਰ ਅਤੇ ਨਰੇਗਾ ਸਟਾਫ ਹਾਜ਼ਰ ਸੀ¢ਡਿਪਟੀ ਕਮਿਸ਼ਨਰ ਸਾਹਿਬ ਨੂੰ ਜ਼ਰੂਰੀ ਕੰਮ ਲਈ ਜਾਣਾ ਪਿਆ, ਉਹਨਾ ਢਿੱਲੋਂ ਨੂੰ ਮੀਟਿੰਗ ਕਰਨ ਲਈ ਕਿਹਾ¢ਕੁੱਲ 11 ਮੁੱਦਿਆਂ ‘ਤੇ ਗੱਲਬਾਤ ਹੋਈ, ਜਿਸ ਵਿੱਚ ਉਜਰਤਾਂ ਦੇ ਬਕਾਏ ਸ਼ਾਮਲ ਸਨ, ਬਾਰੇ ਅਧਿਕਾਰੀਆਂ ਨੇ ਜਵਾਬ ਵਿੱਚ ਕਿਹਾ ਕਿ ਉਮੀਦ ਹੈ ਕਿ ਹਫਤੇ ਵਿੱਚ ਪੇਮੈਂਟ ਪੈਣੀ ਸ਼ੁਰੂ ਹੋ ਜਾਏਗੀ | ਸਾਨੂੰ ਏਨੇ ਕੁ ਦਿਨ ਦਿਓ | ਦੂਜਾ ਮੁੱਦਾ ਜਾਬ ਕਾਰਡ ਨਵੇਂ ਦੇਣਾ ਅਤੇ ਹਾਜ਼ਰੀ ਕਾਰਡਾਂ ਉਪਰ ਲਗਵਾਉਣਾ ਸ਼ੁਰੂ ਕਰਨ ਦਾ ਸੀ | ਏ ਡੀ ਸੀ ਨੇ ਦੱਸਿਆ ਕਾਰਡ ਲਗਭਗ ਛਪ ਗਏ ਹਨ, 15 ਦਿਨਾਂ ਵਿੱਚ ਵੰਡਣੇ ਸ਼ੁਰੂ ਕਰ ਦਿਆਂਗੇ, ਤਰੁੰਤ ਬਾਅਦ ਹਾਜ਼ਰੀ ਕਾਰਡਾਂ ‘ਤੇ ਲੱਗਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ¢ ਕੰਮ ਅਰਜ਼ੀਆਂ ਦੀ ਰਸੀਦ ਮਿਲੇਗੀ, ਜਿਥੇ ਸ਼ਿਕਾਇਤ ਹੋਵੇ ਦੱਸੋ ਤਰੁੰਤ ਹੱਲ ਹੋਵੇਗਾ | ਕੰਮ ਵੀ ਦਿੱਤਾ ਜਾਵੇਗਾ, ਜਿੱਥੇ ਨਹੀਂ ਮਿਲੇਗਾ, ਉਥੇ ਬੇਰਜਗਾਰੀ ਭੱਤਾ ਦਿਤਾ ਜਾਵੇਗਾ | ਮੇਟ 15 ਦਿਨ ਵਿਚ ਸੈਮੀ ਸਕਿੱਲਡ ਖਾਤੇ ‘ਚੋਂ ਉਜਰਤ ‘ਤੇ ਕੀਤੇ ਜਾਣਗੇ¢ ਹਦਾਇਤ ਕੀਤੀ ਗਈ ਕਿ ਕੋਈ ਜੀ ਆਰ ਐੱਸ ਕਿਸੇ ਮੇਟ ਨੂੰ ਗਲਤ ਨਹੀ ਬੋਲੇਗਾ¢ਫੈਸਲਾ ਹੋਇਆ ਜਿਥੇ ਮਸਟਰੋਲ ਜ਼ੀਰੋ ਕੀਤੇ ਹਨ, ਸ਼ਿਕਾਇਤਾਂ ਦਾ ਨਿਪਟਾਰ ਹੋਵੇਗਾ, ਉਜਰਤ ਮਿਲੇਗੀ, ਦੋਸ਼ੀਆਂ ਵਿਰੁੱਧ ਕਾਰਵਾਈ ਵੀ ਹੋਵੇਗੀ¢ ਜੀ ਆਰ ਐੱਸ ਦੇ ਕੰਮ ਦੀ ਕਾਣੀਵੰਡ ਦੂਰ ਕੀਤੀ ਜਾਵੇਗੀ, ਤਰਕਸੰਗਤ ਕੰਮ ਵੰਡ ਹੋਵੇਗੀ¢
ਅਹੁਦੇ ਅਨੁਸਾਰ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਦੀ ਸੂਬਾਈ ਅਡਵਾਇਜ਼ਰੀ ‘ਤੇ ਅਮਲ ਬਾਰੇ ਢਿੱਲੋਂ ਨੇ ਕਿਹਾ ਕਿ ਅਸੀਂ 15 ਦਿਨ ਵਿੱਚ ਨਵੀਆਂ ਭਰਤੀਆਂ ਕਰ ਰਹੇ ਹਾਂ | ਉਹਨਾ ਯਕੀਨ ਦਿਵਾਇਆ ਇਸ ‘ਤੇ ਅਮਲ ਹੋਵੇਗਾ | ਬੇਰੁਜ਼ਗਾਰੀ ਭੱਤੇ ਦੇ ਸੰਬੰਧ ਵਿੱਚ ਬੀ ਡੀ ਪੀ ਓਜ਼ ਨੂੰ ਹਦਾਇਤ ਕੀਤੀ ਗਈ ਕਿ ਉਹ ਫÏਰੀ ਤÏਰ ‘ਤੇ ਬੇਰੁਜ਼ਗਾਰੀ ਭੱਤੇ ਦੇ ਕੇਸ ਨਿਪਟਾਉਣ, ਬੇਰੁਜ਼ਗਾਰੀ ਭੱਤਾ ਹੱਕਦਾਰ ਨੂੰ ਮਿਲੇਗਾ¢ਜਾਬ ਕਾਰਡਾਂ ਵਿੱਚ ਬਾਹਰੀ ਨਾਂਅ ਦਰਜ ਕਰਕੇ ਹੁੰਦੀ ਹੇਰਾਫੇਰੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਦਾ ਫੈਸਲਾ ਹੋਇਆ¢ ਜਿਹੜੇ ਕੇਸ ਦਾ ਹਵਾਲਾ ਦਿੱਤਾ ਸੀ, ਉਸ ਦੀ ਪੜਤਾਲ ਕੀਤੀ ਜਾਵੇਗੀ ਤੇ ਐਕਸ਼ਨ ਹੋਵੇਗਾ | ਐਡਵਾਇਜ਼ਰੀ ਦੇ ਵਾਈਸ ਮੈਸੇਜ ਦੇ ਗਲਤ ਪ੍ਰਭਾਵ ਨੂੰ ਠੀਕ ਕਰਨ ਲਈ ਅਮਲ ਵਿੱਚ ਸਾਬਤ ਕਰਨਾ ਹੋਏਗਾ | ਨਰੇਗਾ 2005 ਪੂਰੀ ਪਾਰਦਰਸ਼ਤਾ ਨਾਲ ਲਾਗੂ ਕੀਤਾ ਜਾਵੇਗਾ | ਮੀਟਿੰਗ ਸੁਖਾਵੇਂ ਮਾਹÏਲ ਵਿੱਚ ਹੋਈ ਤੇ ਮਸਲਿਆਂ ਦੇ ਹੱਲ ਵੱਲ ਵਧਿਆ ਗਿਆ¢ ਜਿਸ ਬਾਰੇ ਯੂਨੀਅਨ ਨੇ ਅਧਿਕਾਰੀਆਂ ਦੇ ਰਵੱਈਏ ‘ਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਆਸ ਕੀਤੀ ਕਿ ਨਰੇਗਾ ਦੀ ਪਾਰਦਰਸ਼ਤਾ ਬਹਾਲ ਰਹੇਗੀ¢