ਧਰਮਕੋਟੀਆਂ ਵੱਲੋਂ ਸੂਰਤ ਸਿੰਘ ਧਰਮਕੋਟ ਰਾਹੀਂ 37 ਹਜ਼ਾਰ ਦੀ ਸਹਾਇਤਾ

0
87

ਸ਼ਾਹਕੋਟ (ਗਿਆਨ ਸੈਦਪੁਰੀ)-ਧਰਮਕੋਟ ਖੇਤਰ ਦੇ ਕਮਿਊਨਿਸਟਾਂ ਵੱਲੋਂ ਸੀ ਪੀ ਆਈ ਦੇ ਮਹਾਂ-ਸੰਮੇਲਨ ਲਈ ਆਰਥਿਕ ਸਹਿਯੋਗ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਇਸੇ ਸਿਲਸਿਲੇ ਤਹਿਤ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਰਾਹੀਂ 37 ਹਜ਼ਾਰ ਰੁਪਏ ਦਾ ਸਹਿਯੋਗ ਪ੍ਰਾਪਤ ਹੋਇਆ ਹੈ। ਸਾਥੀ ਧਰਮਕੋਟ ਦੀ ਅਪੀਲ ’ਤੇ ਬੀਬੀ ਮਹਿੰਦਰ ਕੌਰ ਪਤਨੀ ਸਵਰਨ ਸਿੰਘ ਭਿੰਡਰ ਵੱਲੋਂ 5000 ਰੁਪਏ, ਮਾਸਟਰ ਮੇਜਰ ਸਿੰਘ ਭਿੰਡਰ ਵੱਲੋਂ 11000 ਰੁਪਏ, ਮਾਸਟਰ ਮਹਿੰਦਰ ਸਿੰਘ ਭਿੰਡਰ ਵੱਲੋਂ 5000 ਰੁਪਏ, ਮਾਸਟਰ ਸੁਰਿੰਦਰ ਸਿੰਘ ਤੂਰ ਵੱਲੋਂ 5000 ਰੁਪਏ ਅਤੇ ਮਾਸਟਰ ਸੁਖਦੇਵ ਸਿੰਘ ਸੰਧੂ ਜਲਾਲਾਬਾਦ (ਪੂਰਬੀ) ਵੱਲੋਂ 11000 ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ। ਸੂਰਤ ਸਿੰਘ ਧਰਮਕੋਟ ਨੇ ਸਹਾਇਤਾ ਕਰਨ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ ਹੈ।