ਚੰਡੀਗੜ੍ਹ : ਸੀ ਪੀ ਆਈ ਦੇ 25ਵੇਂ ਪਾਰਟੀ ਮਹਾਂ-ਸੰਮੇਲਨ ਦੀਆਂ ਜਿਵੇਂ-ਜਿਵੇਂ ਤਾਰੀਕਾਂ (21 ਤੋਂ 25 ਸਤੰਬਰ) ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਕਮਿਊਨਿਸਟ ਵਰਕਰਾਂ ਅਤੇ ਹਮਦਰਦ ਸਾਥੀਆਂ ਵਿਚ ਇਸ ਅੰਦਰ ਆਪਣਾ ਯੋਗਦਾਨ ਪਾਉਣ ਦਾ ਉਤਸ਼ਾਹ ਵਧਦਾ ਨਜ਼ਰ ਆ ਰਿਹਾ ਹੈ। ਇਸ ਉਪਰਾਲੇ ਵਿਚ ਕਾਮਰੇਡ ਡਾ. ਇੰਦਰਵੀਰ ਗਿੱਲ ਅਤੇ ਕਾ. ਦਿਲਦਾਰ ਸਿੰਘ ਨੇ ਕਾਮਰੇਡ ਅਵਤਾਰ ਸਿੰਘ ਮਲਹੋਤਰਾ, ਸਾਬਕਾ ਸਕੱਤਰ ਪੰਜਾਬ ਸੀ ਪੀ ਆਈ ਤੇ ਕੌਮੀ ਆਗੂ ਦੇ ਪਰਵਾਰ ਕੋਲ ਪਹੁੰਚ ਕੀਤੀ, ਜਿਨ੍ਹਾਂ ਉਨ੍ਹਾਂ ਦੀ ਅਪੀਲ ਨੂੰ ਹੁੰਗਾਰਾ ਭਰਦਿਆਂ 50,000 ਰੁਪਏ ਪਾਰਟੀ ਕਾਂਗਰਸ ਲਈ ਦਿੱਤੇ, ਪਹਿਲਾਂ ਵੀ ਇਹ ਪਰਵਾਰ 5,000 ਰੁਪਏ ਕਾਮਰੇਡ ਦੇਵੀ ਦਿਆਲ ਸ਼ਰਮਾ ਨੂੰ ਫੰਡ ਦੇ ਚੁੱਕਾ ਹੈ। ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਾਮਰੇਡ ਮਲਹੋਤਰਾ ਪਰਵਾਰ ਦਾ ਧੰਨਵਾਦ ਕੀਤਾ ਅਤੇ ਅਸ਼ੀਰਵਾਦ ਦਿੱਤਾ ਹੈ।





