ਬੱਚਾ ਸਿਆਸਤ!

0
148

ਪਟਨਾ : ਭਾਜਪਾ ਨੇ ਮੰਗਲਵਾਰ ਪਟਨਾ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਪਨ ਤੇ ਸੰਘਰਸ਼ ਨੂੰ ਦਰਸਾਉਦੀ ਫਿਲਮ ‘ਚਲੋ ਜੀਤੇ ਹੈਂ’ ਦਿਖਾਉਣ ਲਈ ਬਿਹਾਰ ਅਸੰਬਲੀ ਦੇ 243 ਹਲਕਿਆਂ ਵਿੱਚ 243 ਵੈਨਾਂ (ਸੇਵਾ ਰੱਥ) ਰਵਾਨਾ ਕੀਤੀਆਂ। ਮੋਦੀ ਦਾ 17 ਸਤੰਬਰ ਨੂੰ ਜਨਮ ਦਿਨ ਹੈ। ਸੂਬੇ ਵਿੱਚ ਅਕਤੂਬਰ-ਨਵੰਬਰ ਨੂੰ ਚੋਣਾਂ ਹੋਣ ਵਾਲੀਆਂ ਹਨ।
ਮਦਰ ਡੇਅਰੀ ਨੇ ਰੇਟ ਘਟਾਏ
ਨਵੀਂ ਦਿੱਲੀ : ਜੀ ਐੱਸ ਟੀ ਵਿੱਚ ਕਟੌਤੀ ਤੋਂ ਬਾਅਦ ਮਦਰ ਡੇਅਰੀ ਨੇ 22 ਸਤੰਬਰ ਤੋਂ ਆਪਣੇ ਉਤਪਾਦਾਂ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਇੱਕ ਲੀਟਰ ਦਾ ਦੁੱਧ (ਟੈਟਰਾ ਪੈਕ) 77 ਦੀ ਥਾਂ 75 ਰੁਪਏ, ਮੱਖਣ 100 ਗ੍ਰਾਮ 62 ਦੀ ਥਾਂ 58 ਰੁਪਏ, ਪਨੀਰ 200 ਗ੍ਰਾਮ 95 ਦੀ ਥਾਂ 92 ਰੁਪਏ, ਇੱਕ ਲੀਟਰ ਡੱਬਾਬੰਦ ਘਿਓ 675 ਦੀ ਥਾਂ 645 ਰੁਪਏ ਮਿਲਣਗੇ। ਚੋਕੋ ਵਨੀਲਾ ਕੋਨ 30 ਰੁਪਏ ਦੀ ਥਾਂ 25 ਰੁਪਏ ਅਤੇ ਸਟ੍ਰਾਬੇਰੀ ਕ੍ਰਸ਼ ਟੱਬ (ਇੱਕ ਲੀਟਰ) 330 ਰੁਪਏ ਦੀ ਥਾਂ 300 ਰੁਪਏ ਵਿੱਚ ਮਿਲੇਗੀ। ਫੁੱਲ ਕ੍ਰੀਮ ਦੁੱਧ, ਟੋਂਡ ਮਿਲਕ, ਗਾਂ ਦਾ ਦੁੱਧ ਪਹਿਲੇ ਰੇਟਾਂ ’ਤੇ ਹੀ ਮਿਲਣਗੇ, ਕਿਉਕਿ ਇਨ੍ਹਾਂ ’ਤੇ ਜੀ ਐੱਸ ਟੀ ਪਹਿਲਾਂ ਤੋਂ ਹੀ ਨਹੀਂ ਲੱਗਦੀ।
ਜਵਾਲਾ ਗੱਟਾ ਦੀ ਅਪੀਲ
ਹੈਦਰਾਬਾਦ : ਉੱਘੀ ਬੈਡਮਿੰਟਨ ਖਿਡਾਰਨ ਜਵਾਲਾ ਗੱਟਾ, ਜਿਸ ਨੇ ਹਾਲ ਹੀ ਵਿੱਚ ਦੂਜੇ ਬੱਚੇ ਨੂੰ ਜਨਮ ਦਿੱਤਾ, ਨੇ ਸਰਕਾਰੀ ਹਸਪਤਾਲ ਨੂੰ ਆਪਣਾ ਦੁੱਧ ਦਾਨ ਕਰਕੇ ਹੋਰਨਾਂ ਮਾਂਵਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਆ ਹੈ। ਉਸ ਨੇ ਕਿਹਾ ਕਿ ਮਾਂ ਦਾ ਦੁੱਧ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੇ ਤੇ ਕਮਜ਼ੋਰ ਬੱਚਿਆਂ ਦੀਆਂ ਜ਼ਿੰਦਗੀਆਂ ਬਚਾ ਸਕਦਾ ਹੈ। ਜੇ ਕੋਈ ਮਾਂ ਦੁੱਧ ਦਾ ਦਾਨ ਦੇ ਸਕਦੀ ਹੈ ਤਾਂ ਉਸ ਨੂੰ ਜ਼ਰੂਰ ਦੇਣਾ ਚਾਹੀਦਾ ਹੈ। ਜਵਾਲਾ ਹੁਣ ਤੱਕ 30 ਲੀਟਰ ਦੁੱਧ ਦਾਨ ਕਰ ਚੁੱਕੀ ਹੈ।