ਜਲਾਲਾਬਾਦ (ਜੀਤ ਕੁਮਾਰ)-ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ-ਸੰਮੇਲਨ ਲਈ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਗੁਰੂ ਹਰਸਹਾਏ ਦੇ ਪਿੰਡ ਪੀਰ ਬਖਸ਼ ਚੌਹਾਨ ਬ੍ਰਾਂਚ ਵਿੱਚੋਂ ਜੀਤ ਕੁਮਾਰ ਅਤੇ ਬਲਵੰਤ ਚੌਹਾਨਾਂ ਦੀ ਅਗਵਾਈ ਵਿੱਚ 50 ਹਜ਼ਾਰ ਰੁਪਏ ਦਾ ਫੰਡ ਇਕੱਠਾ ਕੀਤਾ ਗਿਆ। ਇਸ ਲਈ ਰਮੇਸ਼ ਪੀਰ ਮੁਹੰਮਦ, ਤੇਜਾ ਸਿੰਘ ਅਮੀਰ ਖਾਸ, ਚਰਨਜੀਤ ਛਾਂਗਾ ਰਾਏ, ਪਰਮਜੀਤ ਥਾਰਾ ਸਿੰਘ ਵਾਲਾ ਦਾ ਸਹਿਯੋਗ ਰਿਹਾ।ਇਸ ਦੌਰਾਨ ਪਿੰਡ ਵਾਸੀਆਂ ਨੂੰ 21 ਸਤੰਬਰ ਨੂੰ ਮੁਹਾਲੀ ਵਿਖੇ ਹੋ ਰਹੀ ਰੈਲੀ ਵਿਚ ਸ਼ਾਮਿਲ ਹੋਣ ਲਈ ਵੀ ਪ੍ਰੇਰਿਤ ਕੀਤਾ ਗਿਆ।ਪਾਰਟੀ ਸੰਮੇਲਨ ਲਈ ਬਲਾਕ ਗੁਰੂ ਹਰਸਹਾਏ ਲਈ ਲੱਗੇ 50 ਹਜ਼ਾਰ ਫੰਡ ਦਾ ਕੋਟਾ ਪਾਰਟੀ ਦੀ ਇੱਕੋ ਬ੍ਰਾਂਚ ਪੀਰ ਬਖਸ਼ ਚੌਹਾਨ ਦੇ ਪਿੰਡ ਵਾਸੀਆਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਕਰਕੇ ਇਕੱਠਾ ਕਰ ਲਿਆ ਗਿਆ। ਬੀਤੇ ਦਿਨੀਂ ਜੀਤ ਕੁਮਾਰ ਜ਼ਿਲ੍ਹਾ ਕੌਂਸਲ ਮੈਂਬਰ, ਉਪਦੇਸ਼, ਸੁਦੇਸ਼ ਮਲੋਟ ਨੇ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਬੰਤ ਸਿੰਘ ਬਰਾੜ ਸੂਬਾ ਸਕੱਤਰ, ਹਰਦੇਵ ਅਰਸ਼ੀ ਸਾਬਕਾ ਐੱਮ ਐੱਲ ਏ ਤੇ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ ਨੂੰ ਪਾਰਟੀ ਮਹਾਂ-ਸੰਮੇਲਨ ਲਈ ਜਮ੍ਹਾਂ ਕਰਵਾ ਦਿੱਤਾ।




