ਵਡੋਦਰਾ : 20 ਰੁਪਏ ’ਚ 6 ਦੀ ਜਗ੍ਹਾ ਸਿਰਫ਼ 4 ਗੋਲਗੱਪੇ ਦੇਣ ’ਤੇ ਨਾਰਾਜ਼ ਹੋ ਕੇ ਮਹਿਲਾ ਨੇ ਸੜਕ ਦੇ ਵਿਚਕਾਰ ਧਰਨਾ ਲਾ ਦਿੱਤਾ। ਮਾਮਲਾ ਵਡੋਦਰਾ ਦੇ ਸੁਰਸਾਗਰ ਝੀਲ ਇਲਾਕੇ ਦਾ ਹੈ। ਮਹਿਲਾ ਦਾ ਦੋਸ਼ ਸੀ ਕਿ ਗੋਲਗੱਪੇ ਵਾਲਾ 20 ਰੁਪਏ ’ਚ 6 ਦਿੰਦਾ ਹੈ, ਪਰ ਉਸ ਨੂੰ ਚਾਰ ਹੀ ਗੋਲਗੱਪੇ ਦਿੱਤੇ। ਉਸ ਨੇ ਕਿਹਾ ਕਿ ਉਹ ਇਨਸਾਫ਼ ਲੈਣ ਲਈ ਸੜਕ ’ਤੇ ਧਰਨਾ ਦੇ ਰਹੀ ਹੈ। ਟੈ੍ਰਫਿਕ ’ਚ ਰੁਕਾਵਟ ਪੈਣ ’ਤੇ ਪੁਲਸ ਨੇ ਉਸ ਨੂੰ ਸਮਝਾ ਕੇ ਰਸਤੇ ਤੋਂ ਹਟਾਇਆ।




