ਗੁਹਾਟੀ : ਪ੍ਰਸਿੱਧ ਅਸਾਮੀ ਗਾਇਕ ਅਤੇ ਸੰਗੀਤਕਾਰ ਜ਼ੁਬੀਨ ਗਰਗ ਦੀ ਸਿੰਗਾਪੁਰ ਵਿੱਚ ਇੱਕ ਦੁਖਦਾਈ ਹਾਦਸੇ ਤੋਂ ਬਾਅਦ ਮੌਤ ਹੋ ਗਈ, ਜਿੱਥੇ ਉਹ ਚੌਥੇ ਉੱਤਰ-ਪੂਰਬੀ ਭਾਰਤ ਉਤਸਵ ਵਿੱਚ ਸ਼ਾਮਲ ਹੋਇਆ ਸੀ। 52 ਸਾਲਾ ਕਲਾਕਾਰ ਦੀ ਮੌਤ ਸਕੂਬਾ ਡਾਈਵਿੰਗ ਹਾਦਸੇ ’ਚ ਹੋਈ ਦੱਸੀ ਜਾ ਰਹੀ ਹੈ, ਹਾਲਾਂਕਿ ਕੁਝ ਰਿਪੋਰਟਾਂ ’ਚ ਪੈਰਾਗਲਾਈਡਿੰਗ ਹਾਦਸੇ ਦਾ ਜ਼ਿਕਰ ਕੀਤਾ ਗਿਆ ਹੈ। ਜ਼ੁਬੀਨ ਗਰਗ ਫਿਲਮ ਗੈਂਗਸਟਰ (2006) ਤੋਂ ਆਪਣੇ ਬੌਲੀਵੁੱਡ ਹਿੱਟ ‘ਯਾ ਅਲੀ’ ਨਾਲ ਮਕਬੂਲ ਹੋਇਆ ਸੀ, ਜਦੋਂ ਕਿ ਅਸਾਮ ਅਤੇ ਉੱਤਰ-ਪੂਰਬ ਵਿੱਚ ਉਹ ਆਪਣੇ ਦਹਾਕਿਆਂ ਦੇ ਯੋਗਦਾਨ ਲਈ ਸੱਭਿਆਚਾਰਕ ਪ੍ਰਤੀਕ ਸੀ।




