ਅਮਨ ਅਰੋੜਾ ਨੇ ਮੈਡੀਕਲ ਟੀਮਾਂ ਨੂੰ ਕੀਤਾ ਰਵਾਨਾ

0
119

ਸੁਨਾਮ, (ਅਸ਼ੋਕ ਬਾਂਸਲ, ਹਾਕਮ ਭੱਟੀ)
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਤਵਾਰ ਸੁਨਾਮ ਊਧਮ ਸਿੰਘ ਵਾਲਾ ਦੇ ਸਰਕਾਰੀ ਹਸਪਤਾਲ ਤੋਂ ਵਿਸ਼ੇਸ਼ ਮੈਡੀਕਲ ਟੀਮਾਂ ਨੂੰ ਰਵਾਨਾ ਕਰ ਕੇ ਸੁਨਾਮ ਦੇ 23 ਵਾਰਡਾਂ ਵਿੱਚ ਅਗਲੇ 20 ਦਿਨ ਚੱਲਣ ਵਾਲੀ ਇੱਕ ਵਿਆਪਕ ਸਿਹਤ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਟੀਮਾਂ ਸ਼ਹਿਰ ਭਰ ਵਿੱਚ ਵਾਰਡਵਾਰ, ਘਰ-ਘਰ ਜਾ ਕੇ ਸਿਹਤ ਜਾਂਚ ਕਰਨਗੀਆਂ, ਜਿਸ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਵੈਕਟਰ ਬੌਰਨ ਬਿਮਾਰੀਆਂ ਨਾਲ ਨਜਿੱਠਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਅਰੋੜਾ ਨੇ ਕਿਹਾ ਕਿ ਕਈ ਵਾਰ ਮਾਨਸੂਨ ਦੌਰਾਨ ਜਾਂ ਫੌਰੀ ਬਾਅਦ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਇਸ ਖ਼ਤਰੇ ਦਾ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਨੇ ਲੋਕਾਂ ਦੇ ਘਰਾਂ ਵਿੱਚ ਮੈਡੀਕਲ ਟੀਮਾਂ ਭੇਜ ਕੇ ਸਰਗਰਮ ਕਦਮ ਚੁੱਕੇ ਹਨ, ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਕਰ ਕੇ ਇਲਾਜ ਅਤੇ ਜਾਗਰੂਕਤਾ ਨੂੰ ਯਕੀਨੀ ਬਣਾਇਆ ਜਾ ਸਕੇ।ਇਸ ਮੌਕੇ ਸਿਵਲ ਸਰਜਨ ਅਮਰਜੀਤ ਕੌਰ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਸੰਦੀਪ ਜਿੰਦਲ ਬਲਾਕ ਪ੍ਰਧਾਨ, ਸਾਹਿਬ ਸਿੰਘ ਬਲਾਕ ਪ੍ਰਧਾਨ, ਅਮਰੀਕ ਧਾਲੀਵਾਲ, ਹਰਵਿੰਦਰ ਨਾਮਧਾਰੀ, ਮਨੀ ਸਰਾਓ, ਰਾਮ ਕੁਮਾਰ, ਗੁਰਪ੍ਰੀਤ ਸਿੰਘ, ਗੁਰਤੇਗ ਨਿੱਕਾ, ਚਮਕੌਰ ਹਾਂਡਾ, ਆਸ਼ਾ ਬਜਾਜ, ਗੁਰਤੇਜ ਸਿੰਘ ਐੱਮ ਸੀ, ਡਾ. ਕਸ਼ਿਸ, ਡਾ. ਅੰਕੁਰ ਜੈਨ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ, ਆਮ ਆਦਮੀ ਪਾਰਟੀ ਦੇ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।