ਚੰਡੀਗੜ੍ਹ (ਗੁਰਜੀਤ ਬਿੱਲਾ, ਕ੍ਰਿਸ਼ਨ ਗਰਗ)
ਆਮ ਆਦਮੀ ਪਾਰਟੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਪੰਜਾਬ ਦੇ ਹੜ੍ਹ ਪੀੜਤਾਂ ਪ੍ਰਤੀ ‘ਅਪਰਾਧਿਕ ਅਣਗਹਿਲੀ’ ਲਈ ਤਿੱਖਾ ਹਮਲਾ ਕੀਤਾ, ਕੇਂਦਰ ‘ਤੇ ਸੂਬੇ ਪ੍ਰਤੀ ਪੱਖਪਾਤ ਅਤੇ ਵਿਤਕਰਾ ਕਰਨ ਦਾ ਦੋਸ਼ ਲਗਾਇਆ¢ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ‘ਆਪ’ ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਜਪਾ ਸਰਕਾਰ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦੇ ਬਾਵਜੂਦ ਪੰਜਾਬ ਨਾਲ ਹੈਰਾਨ ਕਰਨ ਵਾਲੀ ਉਦਾਸੀਨਤਾ ਨਾਲ ਪੇਸ਼ ਆਈ ਹੈ¢
ਗਰਗ ਨੇ ਖੁਲਾਸਾ ਕੀਤਾ ਕਿ ਹੜ੍ਹਾਂ ਕਾਰਨ 5 ਲੱਖ ਏਕੜ ਤੋਂ ਵੱਧ ਫਸਲਾਂ, 2,305 ਪਿੰਡ, 8,500 ਕਿਲੋਮੀਟਰ ਸੜਕਾਂ, 3,200 ਸਕੂਲ ਅਤੇ ਹਜ਼ਾਰਾਂ ਪਸ਼ੂ ਮਾਰੇ ਗਏ, ਜਿਸ ਦਾ ਕੁੱਲ ਨੁਕਸਾਨ ਲਗਭਗ 20,000 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ¢ ਮੁੱਖ ਮੰਤਰੀ ਨੇ ਕੇਂਦਰ ਨੂੰ ਪੰਜਾਬ ਲਈ 20,000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕਰਦਿਆਂ ਪੱਤਰ ਲਿਖਿਆ ਸੀ, ਪਰ ਢਾਈ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਇੱਕ ਵੀ ਰੁਪਿਆ ਜਾਰੀ ਨਹੀਂ ਕੀਤਾ ਗਿਆ | ਗਰਗ ਨੇ ਸਵਾਲ ਕੀਤਾ ਕਿ ਕੀ ਕੇਂਦਰ ਇੱਕ ਸਰਹੱਦੀ ਰਾਜ ਨਾਲ ਇਸ ਤਰ੍ਹਾਂ ਪੇਸ਼ ਆਉਂਦਾ ਹੈ, ਜੋ ਦੇਸ਼ ਨੂੰ ਭੋਜਨ ਦਿੰਦਾ ਹੈ?
ਉਨ੍ਹਾ ਕੇਂਦਰ ਦੀ ਪੰਜਾਬ ਪ੍ਰਤੀ ਉਦਾਸੀਨਤਾ ਦੀ ਤੁਲਨਾ ਦੂਜੇ ਰਾਜਾਂ ਵਿੱਚ ਉਸ ਦੀ ਉਦਾਰਤਾ ਨਾਲ ਕਰਦਿਆਂ ਕਿਹਾ—ਜਿੱਥੇ ਇਹ ਹਾਦਸਾ ਵਾਪਰਿਆ, ਉਨ੍ਹਾਂ ਕੋਈ ਮਦਦ ਨਹੀਂ ਭੇਜੀ, ਜਿੱਥੇ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਬਿਹਾਰ ਦੀਆਂ ਅÏਰਤਾਂ ਦੇ ਖਾਤਿਆਂ ਵਿੱਚ ਸਿੱਧੇ 10,000 ਰੁਪਏ ਭੇਜੇ¢ ਜਦੋਂ ਪੰਜਾਬ ਡੁੱਬ ਰਿਹਾ ਸੀ, ਤਾਂ ਕੇਂਦਰ ਚੁੱਪ ਰਿਹਾ, ਪਰ ਜਦੋਂ ਕਿਤੇ ਹੋਰ ਵੋਟਾਂ ਦਾਅ ‘ਤੇ ਲੱਗੀਆਂ ਹੁੰਦੀਆਂ ਹਨ, ਤਾਂ ਪੈਸੇ ਹੜ੍ਹ ਦੇ ਪਾਣੀ ਵਾਂਗ ਵਗਦੇ ਹਨ¢”
ਉਹਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਲਈ ਵੀ ਨਿੰਦਾ ਕੀਤੀ¢ ਉਨ੍ਹਾ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਆਖਰਕਾਰ ਪੰਜਾਬ ਆਏ ਤਾਂ ਉਨ੍ਹਾ ਫੋਟੋ ਸੈਸ਼ਨ ਅਤੇ ਹਵਾਈ ਸਰਵੇਖਣ ਤੋਂ ਇਲਾਵਾ ਕੁਝ ਨਹੀਂ ਕੀਤਾ¢ ਉਹ ਨੇ ਪੀੜਤਾਂ ਨੂੰ ਨਹੀਂ ਮਿਲੇ, ਅਸਲ ਰਾਹਤ ਦਾ ਐਲਾਨ ਕੀਤੇ ਬਗੈਰ ਹੀ ਚਲੇ ਗਏ¢ ਇਹੀ ਕਹਾਣੀ ਕੇਂਦਰੀ ਮੰਤਰੀਆਂ ਨਾਲ ਦੁਹਰਾਈ ਜਾਂਦੀ ਹੈ, ਜੋ ਇੱਕ ਤੋਂ ਬਾਅਦ ਇੱਕ ਆਉਂਦੇ ਹਨ, ਜਿਨ੍ਹਾਂ ਵਿੱਚ ਡਾ. ਜਤਿੰਦਰ ਸਿੰਘ, ਸ਼ਿਵਰਾਜ ਸਿੰਘ ਚÏਹਾਨ, ਬਨਵਾਰੀ ਲਾਲ ਵਰਮਾ, ਸ਼ੋਭਾ ਕਰੰਦਲਾਜੇ, ਸਾਵਿਤਰੀ ਠਾਕੁਰ, ਹਰਸ਼ ਮਲਹੋਤਰਾ, ਸ੍ਰੀਪਦ ਨਾਇਕ ਸ਼ਾਮਿਲ ਹਨ, ਸਾਰੇ ਖਾਲੀ ਹੱਥ ਆਏ, ਪੰਜਾਬ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਅਤੇ ਚਲੇ ਗਏ¢
ਗਰਗ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਕੇਂਦਰ ਵੱਲੋਂ ਐਲਾਨੀ ਗਈ 1,600 ਕਰੋੜ ਰੁਪਏ ਦੀ ਰਾਸ਼ੀ ਟੋਕਨ ਪੇਮੈਂਟ ਸੀ ਅਤੇ ਇਸ ਤੋਂ ਬਾਅਦ ਹੋਰ ਸਹਾਇਤਾ ਮਿਲੇਗੀ, ਪਰ ਬਾਅਦ ਵਿੱਚ ਕੇਂਦਰ ਨੇ ਪੁਰਾਣੀਆਂ ਗ੍ਰਾਂਟਾਂ ਨੂੰ ਇਸ ਰਕਮ ਦੇ ਹਿੱਸੇ ਵਜੋਂ ਗਿਣਿਆ¢ ਉਨ੍ਹਾਂ ਪਹਿਲਾਂ ਦਿੱਤੇ ਗਏ 805 ਕਰੋੜ ਰੁਪਏ ਅਤੇ ਰਾਸ਼ਟਰੀ ਰਾਜਮਾਰਗਾਂ ਲਈ 170 ਕਰੋੜ ਰੁਪਏ, ਫੰਡ ਜੋ ਪੰਜਾਬ ਹੜ੍ਹਾਂ ਦੀ ਪਰਵਾਹ ਕੀਤੇ ਬਿਨਾਂ ਪ੍ਰਾਪਤ ਕਰਨ ਦਾ ਹੱਕਦਾਰ ਸੀ, ਨੂੰ ਵੀ ਇਸ 1,600 ਕਰੋੜ ਰੁਪਏ ਦੇ ਅੰਕੜੇ ਵਿੱਚ ਸ਼ਾਮਲ ਕੀਤਾ¢ ਇਹ ਹੜ੍ਹ ਪੀੜਤਾਂ ਨਾਲ ਇੱਕ ਮਜ਼ਾਕ ਹੈ¢ਭਾਜਪਾ ਦੇ ਪੰਜਾਬ ਦੇ ਆਗੂਆਂ ਦੀ ਚੁੱਪੀ ‘ਤੇ ਸਵਾਲ ਉਠਾਉਂਦੇ ਹੋਏ ਗਰਗ ਨੇ ਕਿਹਾ ਕਿ “ਸੁਨੀਲ ਜਾਖੜ ਅਤੇ ਰਵਨੀਤ ਸਿੰਘ ਬਿੱਟੂ ਆਪਣੇ ਆਪ ਨੂੰ ਪੰਜਾਬ ਦੇ ਸ਼ੁਭਚਿੰਤਕ ਕਹਿੰਦੇ ਹਨ, ਫਿਰ ਉਹ ਚੁੱਪ ਕਿਉਂ ਹਨ, ਜਦੋਂ ਉਨ੍ਹਾਂ ਦੀ ਆਪਣੀ ਸਰਕਾਰ ਪੰਜਾਬ ਨੂੰ ਉਸ ਦੇ ਹੱਕ ਤੋਂ ਇਨਕਾਰ ਕਰ ਰਹੀ ਹੈ? ਕੀ ਉਹ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋਣਗੇ ਜਾਂ ਭਾਜਪਾ ਨਾਲ, ਜੋ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ?





