ਮਾਨਸਾ (ਆਤਮਾ ਸਿੰਘ ਪਮਾਰ)
ਸੀ ਪੀ ਆਈ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਦਲਜੀਤ ਸਿੰਘ ਮਾਨਸ਼ਾਹੀਆ ਦੇ ਮਾਤਾ ਹਰਪਾਲ ਕÏਰ ਮਾਨਸ਼ਾਹੀਆ (95) ਦੇ ਸ਼ਰਧਾਂਜਲੀ ਸਮਾਰੋਹ ਮÏਕੇ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਧਾਰਮਕ, ਸਮਾਜਿਕ, ਵਪਾਰਕ ਤੇ ਰਾਜਸੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ¢ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚÏਹਾਨ ਨੇ ਮਾਤਾ ਹਰਪਾਲ ਕÏਰ ਦੇ ਜੀਵਨ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ¢
ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਨੇਕ ਵਿਚਾਰ ਤੇ ਦਿ੍ੜ੍ਹ ਇਰਾਦੇ ਵਾਲੇ ਮਨੁੱਖਾਂ ਨੂੰ ਮੰਜ਼ਲ ਤੱਕ ਪਹੁੰਚਣ ਤੋਂ ਰੋਕਿਆ ਨਹੀਂ ਜਾ ਸਕਦਾ¢ਉਨ੍ਹਾ ਦਾ ਸਾਦਾ ਜੀਵਨ ਤੇ ਹੱਥੀਂ ਕਿਰਤ ਉਹਨਾ ਦੀ ਲੰਮੀ ਉਮਰ ਦਾ ਰਾਜ਼ ਰਿਹਾ | ਉਹਨਾ ਆਪਣੇ ਪਰਵਾਰ ਨੂੰ ਵੀ ਹਰ ਪੱਖੋਂ ਜੋੜ ਕੇ ਰੱਖਿਆ¢ ਅਰਸ਼ੀ ਨੇ ਕਿਹਾ ਕਿ ਮਾਤਾ ਦੇ ਵਿਚਾਰਾਂ ਅਤੇ ਗੁਣਾਂ ਨੂੰ ਗ੍ਰਹਿਣ ਕਰਨਾ ਹੀ ਉਨ੍ਹਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ¢ਇਸ ਮੌਕੇ ਚਮਕÏਰ ਸਿੰਘ ਸਿੱਧੂ (ਮੂਸੇ ਵਾਲਾ ਦੇ ਤਾਇਆ), ਅਮਰੀਕ ਸਿੰਘ ਫਫੜੇ ਸੰਯੁਕਤ ਕਿਸਾਨ ਮੋਰਚਾ, ਬਲਕÏਰ ਸਿੰਘ ਸਿੱਧੂ (ਮੂਸੇਵਾਲਾ ਦੇ ਪਿਤਾ), ਗੁਰਦੇਵ ਸਿੰਘ ਗੋਗਾ ਡੀ ਪੀ, ਹਰਿੰਦਰ ਸਿੰਘ ਮਾਨਸ਼ਾਹੀਆ, ਚਰਨਜੀਤ ਸਿੰਘ ਸਿੱਧੂ, ਜਸਵੰਤ ਸਿੰਘ ਚਹਿਲ ਮੱਤੀ ਪੱਤਰਕਾਰ, ਗਗਨ ਮਾਨਸ਼ਾਹੀਆ, ਮੱਖਣ ਮਾਨਸਾ, ਗ੍ਰਾਮ ਪੰਚਾਇਤ ਮਾਨਸਾ ਖੁਰਦ, ਰੂਪ ਸਿੰਘ ਢਿੱਲੋਂ, ਮੇਜਰ ਸਿੰਘ ਦੂਲੋਵਾਲ, ਮਲਕੀਤ ਸਿੰਘ ਮੰਦਰਾਂ, ਗੁਰਦਾਸ ਟਾਹਲੀਆਂ ਸਰਪੰਚ, ਹਰਮੀਤ ਸਿੰਘ ਬੋੜਾਵਾਲ, ਸੁਖਦੇਵ ਸਿੰਘ ਬੋੜਾਵਾਲ, ਭੁਪਿੰਦਰ ਸਿੰਘ ਗੁਰਨੇ, ਹਰਪਾਲ ਸਿੰਘ ਬੱਪੀਆਣਾ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਅਤੇ ਦਰਸ਼ਨ ਸਿੰਘ ਮਾਨਸ਼ਾਹੀਆ ਆਦਿ ਆਗੂਆਂ ਨੇ ਵੀ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕੀਤਾ¢





