ਦਲਿਤਾਂ ਦੇ ਸੁਪਨਿਆਂ ਦਾ ਹਰ ਦਿਨ ਕਤਲ : ਦੇਵੀ ਕੁਮਾਰੀ, ਪ੍ਰੀਤਮ ਸਿੰਘ

0
92

ਸ਼ਾਹਕੋਟ (ਗਿਆਨ ਸੈਦਪੁਰੀ)
ਪੰਜਾਬ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਪ੍ਰੀਤਮ ਸਿੰਘ ਨਿਆਮਤਪੁਰ ਤੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਇੱਕ ਸਾਂਝੇ ਬਿਆਨ ਵਿੱਚ ਮੰਗ ਕੀਤੀ ਹੈ ਕਿ ਦਲਿਤ ਆਈ ਪੀ ਐੱਸ ਅਫਸਰ ਵਾਈ. ਪੂਰਨ ਕੁਮਾਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਅਧਿਕਾਰੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ¢ ਉਹਨਾਂ ਕਿਹਾ ਕਿ ਜਾਤੀਵਾਦੀ ਮਾਨਸਿਕਤਾ ਅਤੇ ਮਨੰੂਵਾਦੀ ਸੋਚ ਵਾਲੇ ਲੋਕਾਂ ਵੱਲੋਂ ਦਲਿਤਾਂ ਵਿਰੁੱਧ ਫੈਲਾਏ ਜਾ ਰਹੇ ਨਫਰਤੀ ਜ਼ਹਿਰ ਨੂੰ ਕਿਸੇ ਪਾਸੇ ਤੋਂ ਵੀ ਰੋਕ ਲੱਗਦੀ ਨਜ਼ਰ ਨਹੀਂ ਆ ਰਹੀ¢ ਇੱਕ ਹੋਣਹਾਰ ਆਈ ਪੀ ਐੱਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਪਤਨੀ ਦੇ ਰੁਦਨ ਨੂੰ ਵੀ ਰੋਲਿਆ ਜਾ ਰਿਹਾ ਹੈ¢ਖੇਤ ਮਜ਼ਦੂਰ ਆਗੂਆਂ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਦਲਿਤਾਂ ਨਾਲ ਘੋਰ ਬੇਇਨਸਾਫੀ ਹੋ ਰਹੀ ਹੈ¢ ਇਹਨਾਂ ਨਾਲ ਹੁੰਦੇ ਰਹੇ ਜ਼ੁਲਮਾਂ ਦੀਆਂ ਕਹਾਣੀਆਂ ਪੜ੍ਹ, ਸੁਣ ਕੇ ਰੂਹ ਕੰਬ ਜਾਂਦੀ ਹੈ¢ ਕੰਨਾਂ ‘ਚ ਸਿੱਕਾ ਪਵਾਉਣਾ, ਸੜਕਾਂ ‘ਤੇ ਤੁਰਨ ਲੱਗਿਆਂ ਥੁੱਕਣ ਲਈ ਗਲ ‘ਚ ਕੁੱਜਾ ਬੰਨ੍ਹ ਕੇ ਰੱਖਣਾ ਤੇ ਪਿੱਛੇ ਛਾਪਾ ਬੰਨ੍ਹਣਾ ਇਹਨਾਂ ਦੀ ਹੋਣੀ ਰਹਿ ਚੁੱਕਾ ਹੈ¢ਭਾਰਤ ਦੇ ਚੀਫ ਜਸਟਿਸ ਵੱਲ ਜੁੱਤੀ ਸੁੱਟਣ ਦੀ ਅੱਤ ਨਿੰਦਣਯੋਗ ਘਟਨਾ ਵੀ ਉਸ ਨਫਰਤੀ ਮਾਨਸਿਕਤਾ ਦਾ ਹੀ ਪ੍ਰਗਟਾਵਾ ਹੈ, ਜੋ ਸਦੀਆਂ ਤੋਂ ਮਨਾਂ ਅੰਦਰ ਭਰੀ ਪਈ ਹੈ¢ ਨਿਆਮਤਪੁਰ ਅਤੇ ਸਰਹਾਲੀ ਕਲਾਂ ਨੇ ਕਿਹਾ ਕਿ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਦਲਿਤਾਂ ਦਾ ਦਰਦ ਤੇ ਦੁੱਖ ਹੋਰ ਵਧ ਗਿਆ ਹੈ¢ ਦਲਿਤਾਂ ਵੱਲੋਂ ਸੋਹਣੀ ਜ਼ਿੰਦਗੀ ਜਿਊਣ ਲਈ ਸੰਜੋਏ ਸੁਪਨਿਆਂ ਦਾ ਹਰ ਦਿਨ ਕਤਲ ਸਭ ਦੇ ਸਾਹਮਣੇ ਹੈ¢ ਹੋਰ ਤਾਂ ਹੋਰ ਮਨਰੇਗਾ ਸਕੀਮ, ਜੋ ਕਮਿਊਨਿਸਟ ਪਾਰਟੀਆਂ ਦੇ ਸੰਘਰਸ਼ ਨਾਲ ਹੋਂਦ ਵਿੱਚ ਆਈ ਸੀ, ਜਿਸ ਨਾਲ ਦਲਿਤ ਮਜ਼ਦੂਰਾਂ ਨੂੰ ਕੁਝ ਰਾਹਤ ਮਿਲੀ ਸੀ, ਨੂੰ ਵੀ ਖਤਮ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ¢ ਹਰ ਬਜਟ ਵਿੱਚ ਮਨਰੇਗਾ ਦੇ ਹਿੱਸੇ ਨੂੰ ਘਟਾਇਆ ਜਾ ਰਿਹਾ ਹੈ¢ ਆਗੂਆਂ ਜ਼ੋਰਦਾਰ ਮੰਗ ਕੀਤੀ ਕਿ ਆਈ ਪੀ ਐੱਸ ਅਧਿਕਾਰੀ ਦੇ ਪਰਵਾਰ ਨੂੰ ਇਨਸਾਫ ਦਿਵਾਇਆ ਜਾਵੇ¢