ਕਾਰ-ਮੋਟਰਸਾਈਕਲ ਟੱਕਰ ’ਚ ਨੌਜਵਾਨ ਦੀ ਮੌਤ

0
162

ਬਰੇਟਾ (ਰੀਤਵਾਲ)-ਵੀਰਵਾਰ ਬਾਅਦ ਦੁਪਹਿਰ ਲੱਗਭੱਗ 3 ਵਜੇ ਜਾਖਲ ਰੋਡ ’ਤੇ ਮੈਦਾ ਮਿੱਲ ਕੋਲ ਕਾਰ ਤੇ ਮੋਟਰਸਾਈਕਲ ਵਿਚਾਲੇ ਟੱਕਰ ਕਾਰਨ 18 ਸਾਲਾ ਗੁਰਸੇਵਕ ਸਿੰਘ ਬਖਸ਼ੀਵਾਲਾ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਅਵਤਾਰ ਸਿੰਘ ਜ਼ਖ਼ਮੀ ਹੋ ਗਿਆ। ਕਾਰ ਚਾਲਕ ਮੰਗਤ ਰਾਮ ਦਾ ਬਚਾਅ ਰਿਹਾ, ਪਰ ਵਿੱਚ ਬੈਠੀ ਮਹਿਲਾ ਦੇ ਸਿਰ ’ਤੇ ਸੱਟ ਲੱਗੀ। ਮੋਟਰਸਾਈਕਲ ਬਖਸ਼ੀਵਾਲਾ ਤੋਂ ਬਰੇਟਾ ਵੱਲ ਆ ਰਿਹਾ ਸੀ, ਜਦਕਿ ਕਾਰ ਜਾਖਲ ਵੱਲ ਜਾ ਰਹੀ ਸੀ। ਕਾਰ ਟੋਹਾਣਾ ਦੀ ਦੱਸੀ ਜਾਂਦੀ ਹੈ।