ਆਜ਼ਮ ਖਾਨ ਤੇ ਬੇਟੇ ਨੂੰ 7-7 ਸਾਲ ਕੈਦ

0
99

ਰਾਮਪੁਰ : ਸਪਾ ਆਗੂ ਆਜ਼ਮ ਖਾਨ ਤੇ ਉਨ੍ਹਾ ਦੇ ਬੇਟੇ ਅਬਦੁੱਲਾ ਨੂੰ ਫਿਰ 7-7 ਸਾਲ ਕੈਦ ਦੀ ਸਜ਼ਾ ਹੋਈ ਹੈ। ਰਾਮਪੁਰ ਦੀ ਐੱਮ ਪੀ/ ਐੱਮ ਐੱਲ ਏ ਕੋਰਟ ਨੇ ਫਰਜ਼ੀ ਪੈਨ ਕਾਰਡ ਮਾਮਲੇ ਵਿੱਚ ਸੋਮਵਾਰ ਦੋਵਾਂ ਨੂੰ ਦੋਸ਼ੀ ਠਹਿਰਾਉਣ ਦੇ ਥੋੜ੍ਹੀ ਦੇਰ ਬਾਅਦ ਸਜ਼ਾ ਵੀ ਸੁਣਾ ਦਿੱਤੀ। ਕੋਰਟ ਨੇ ਦੋਹਾਂ ਨੂੰ 0-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਫੈਸਲੇ ਤੋਂ ਬਾਅਦ ਪੁਲਸ ਦੋਹਾਂ ਨੂੰ ਰਾਮਪੁਰ ਜੇਲ੍ਹ ਲੈ ਗਈ। ਜੇਲ੍ਹ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਜ਼ਮ ਨੇ ਕਿਹਾ, ‘ਕੋਰਟ ਦਾ ਫੈਸਲਾ ਹੈ, ਕੋਰਟ ਨੇ ਗੁਨਾਹਗਾਰ ਸਮਝਿਆ ਤਾਂ ਸਜ਼ਾ ਸੁਣਾਈ ਹੈ।’ ਰਾਮਪੁਰ ਕੋਰਟ ਦਾ ਫੈਸਲਾ ਆਜ਼ਮ ਖਾਨ ਖਿਲਾਫ ਦਰਜ 104 ਮਾਮਲਿਆਂ ਵਿੱਚੋਂ ਇੱਕ ਹੈ। ਹੁਣ ਤੱਕ ਕੋਰਟ 11 ਫੈਸਲੇ ਸੁਣਾ ਚੁੱਕੀ ਹੈ। ਛੇ ਵਿੱਚ ਉਨ੍ਹਾ ਨੂੰ ਸਜ਼ਾ ਦਿੱਤੀ ਗਈ ਹੈ ਤੇ ਪੰਜ ਵਿੱਚ ਬਰੀ ਕੀਤਾ ਗਿਆ ਹੈ। ਆਜ਼ਮ ਖਾਨ ’ਤੇ ਦੋਸ਼ ਸੀ ਕਿ ਉਨ੍ਹਾ ਸਵਾਰ ਅਸੰਬਲੀ ਸੀਟ ਲੜਵਾਉਣ ਲਈ ਫਰਜ਼ੀ ਜਨਮ ਸਰਟੀਫਿਕੇਟ ਨਾਲ ਬੇਟੇ ਦਾ ਪੈਨ ਕਾਰਡ ਬਣਵਾਇਆ। ਹਾਰਨ ਵਾਲੇ ਬਸਪਾ ਉਮੀਦਵਾਰ ਨਵਾਬ ਕਾਜ਼ਿਮ ਅਲੀ ਖਾਨ ਨੇ ਕੋਰਟ ਵਿੱਚ ਕੇਸ ਕਰ ਦਿੱਤਾ ਕਿ ਚੋਣ ਲੜਨ ਵੇਲੇ ਅਬਦੁੱਲਾ 25 ਸਾਲ ਦਾ ਨਹੀਂ ਸੀ। ਜਾਂਚ ਵਿੱਚ ਇਹ ਸਾਬਤ ਵੀ ਹੋ ਗਿਆ।