ਅਕਾਲੀ ਦਲ ਦੀ ‘ਗੈਂਗਸਟਰ ਰਾਜਨੀਤੀ’ ਦਾ ਪਰਦਾ ਫਾਸ਼ : ਧਾਲੀਵਾਲ

0
47

ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਪਾਰਟੀ ਗੈਂਗਸਟਰਾਂ ਦੀ ਮਦਦ ਨਾਲ ਪੰਜਾਬ ਵਿੱਚ ਆਪਣਾ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਸਿਆਸੀ ਅਧਾਰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਧਾਲੀਵਾਲ ਨੇ ਕਿਹਾ ਕਿ ਹਾਲ ਹੀ ਵਿੱਚ ਇੱਕ ਪ੍ਰਮੁੱਖ ਗੈਂਗਸਟਰ ਦੀ ਪਤਨੀ ਕੰਚਨਪ੍ਰੀਤ ਕੌਰ ਦੀ ਗਿ੍ਰਫ਼ਤਾਰੀ ਨੇ ਇਹ ਜ਼ਾਹਰ ਕਰ ਦਿੱਤਾ ਹੈ ਕਿ ਗੈਂਗਸਟਰ ਅਤੇ ਅਕਾਲੀ ਦਲ ਕਿਵੇਂ ਮਿਲੀਭੁਗਤ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਆਪਣੇ ਮਾੜੇ ਕੰਮਾਂ ਕਾਰਨ ਪਹਿਲਾਂ ਹੀ ਪੰਜਾਬ ਵਿੱਚ ਆਪਣੀ ਰਾਜਨੀਤਿਕ ਪਛਾਣ ਗੁਆ ਚੁੱਕਾ ਹੈ। ਹੁਣ, ਉਹ ਗੈਂਗਸਟਰਾਂ ਦੀ ਮਦਦ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਦੁਬਾਰਾ ਦਾਖਲ ਹੋਣਾ ਚਾਹੁੰਦੇ ਹਨ। ਨਾ ਤਾਂ ਲੋਕ, ਨਾ ਪੰਜਾਬ ਸਰਕਾਰ, ਅਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਇਜਾਜ਼ਤ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਭਾਜਪਾ ਨਾਲ ਆਪਣੇ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਵਿੱਚ ਗੈਂਗਸਟਰਾਂ ਨੂੰ ਪਾਲਿਆ। ਪੁਤਲੀ ਘਰ ਚੌਕ ਕਤਲ ਕਾਂਡ, ਨਾਭਾ ਜੇਲ੍ਹ ਬ੍ਰੇਕ, ਅਤੇ ਇਸ ਤਰ੍ਹਾਂ ਦੇ ਕਈ ਮਾਮਲੇ ਗੈਂਗਸਟਰਾਂ ਨੂੰ ਖੁੱਲ੍ਹੇ ਆਮ ਰਾਜਨੀਤਿਕ ਸਰਪ੍ਰਸਤੀ ਦੀਆਂ ਉਦਾਹਰਣਾਂ ਹਨ। ਧਾਲੀਵਾਲ ਨੇ ਕਿਹਾ ਕਿ ਪੁਲਿਸ ਅਫ਼ਸਰ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਨੇ ‘ਮਜੀਠੀਆ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਪੰਜਾਬ ਨੂੰ ਹੋਰ ਕੀ ਸਬੂਤ ਚਾਹੀਦਾ ਹੈ? ਕੰਚਨਪ੍ਰੀਤ ਕੌਰ ਦਾ ਹਵਾਲਾ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਇਸ ਤੱਥ ਨੂੰ ਛੁਪਾ ਰਿਹਾ ਹੈ ਕਿ ਉਹ ਇੱਕ ਬਦਨਾਮ ਗੈਂਗਸਟਰ ਦੀ ਪਤਨੀ ਹੈ ਜਿਸ ਦੇ ਖਿਲਾਫ 30 ਤੋਂ ਵੱਧ ਐਫ ਆਈ ਆਰ ਦਰਜ ਹਨ। ਉਨ੍ਹਾਂ ਸਵਾਲ ਕੀਤਾ ਕਿ ਅਕਾਲੀ ਦਲ ਇਹ ਦੱਸਣ ਤੋਂ ਕਿਉ ਡਰਦਾ ਹੈ ਕਿ ਉਹ ਇੱਕ ਗੈਂਗਸਟਰ ਦੀ ਪਤਨੀ ਹੈ? ਉਹ ਪੰਜਾਬ ਕਿਵੇਂ ਆਈ? ਉਸ ਦੀ ਇਮੀਗ੍ਰੇਸ਼ਨ ਕਿਵੇਂ ਹੋਈ? ਉਨ੍ਹਾਂ ਦੋਸ਼ ਲਾਇਆ ਕਿ ਉਹ ਲੋਕਾਂ ਨੂੰ ਫੋਨ ਕਰਨ ਅਤੇ ਧਮਕੀਆਂ ਦੇਣ ਲਈ ਆਪਣੇ ਪਤੀ ਦੇ ਨਾਮ ਦੀ ਵਰਤੋਂ ਕਰ ਰਹੀ ਸੀ।