ਸੀ ਪੀ ਆਈ ਉਮੀਦਵਾਰ ਖੱਬੇ-ਪੱਖੀ ਪਾਰਟੀਆਂ ਦੀ ਹਮਾਇਤ ਨਾਲ ਪੰਚਾਇਤ ਸੰਮਤੀ ਚੋਣਾਂ ਲੜਨਗੇ

0
66

ਭਿੱਖੀਵਿੰਡ : ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਭਿੱਖੀਵਿੰਡ ਵਿਖੇ ਹੋਈ, ਜਿਸ ਵਿੱਚ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ, ਭਿੱਖੀਵਿੰਡ ਬਲਾਕ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਆਗੂ ਸੁਖਦੇਵ ਸਿੰਘ ਕਾਲਾ, ਨਰੇਗਾ ਮਜ਼ਦੂਰ ਯੂਨੀਅਨ ਦੇ ਪ੍ਰਮੁੱਖ ਆਗੂ ਟਹਿਲ ਸਿੰਘ ਲੱਧੂ, ਕਿਸਾਨ ਆਗੂ ਜਸਵੰਤ ਸਿੰਘ ਸੂਰਵਿੰਡ, ਪੰਜਾਬ ਇਸਤਰੀ ਸਭਾ ਭਿੱਖੀਵਿੰਡ ਦੀ ਆਗੂ ਸਰੋਜ ਮਲਹੋਤਰਾ ਤੇ ਪਰਮਜੀਤ ਕੌਰ ਮਾੜੀਮੇਘਾ ਸ਼ਾਮਲ ਸਨ। ਨਰਿੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੀ ਪੀ ਆਈ ਭਿੱਖੀਵਿੰਡ ਬਲਾਕ ਵਿੱਚ ਪੰਚਾਇਤ ਸੰਮਤੀ ਅਲਗੋਂ ਕਲਾਂ, ਕਲਸੀਆਂ ਕਲਾਂ, ਭਗਵਾਨਪੁਰਾ ਅਤੇ ਮਾੜੀ ਕੰਬੋਕੀ ਲੜੇਗੀ। ਖੱਬੇ-ਪੱਖੀ ਪਾਰਟੀਆਂ ਦੀ ਸੀ ਪੀ ਆਈ ਦੇ ਉਮੀਦਵਾਰਾਂ ਨੂੰ ਪੂਰਨ ਹਮਾਇਤ ਹੈ। ਸੀ ਪੀ ਆਈ ਇਹ ਚੋਣਾਂ ਪਿੰਡਾਂ ਦੇ ਵਿਕਾਸ ਲਈ ਲੜੇਗੀ। ਬਿਨਾਂ ਪੱਖਪਾਤ ਤੋਂ ਸਮੁੱਚੇ ਰੂਪ ਵਿੱਚ ਪਿੰਡਾਂ ਦਾ ਵਿਕਾਸ ਹੋਵੇਗਾ।