ਸੜਕ ਹਾਦਸੇ ’ਚ ਪੰਜ ਦੀ ਮੌਤ, ਦੋ ਜ਼ਖਮੀ

0
60

ਛਤਰਪੁਰ : ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਇੱਕ ਹਾਈਵੇ ’ਤੇ ਇੱਕ ਕਾਰ ਤੇ ਟਰੱਕ ਦੀ ਟੱਕਰ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਰਾਤ ਉਦੋਂ ਵਾਪਰਿਆ, ਜਦੋਂ ਸਤਨਾ ਸ਼ਹਿਰ ਦੇ ਇੱਕ ਹੀ ਪਰਵਾਰ ਦੇ ਸੱਤ ਜੀਅ ਸ਼ਾਹਗੜ੍ਹ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਾਰ ਵਿੱਚ ਜਾ ਰਹੇ ਸਨ। ਇੱਥੋਂ 35 ਕਿਲੋਮੀਟਰ ਦੂਰ ਗੁਲਗੰਜ ਥਾਣਾ ਖੇਤਰ ਵਿੱਚ ਸਾਗਰ-ਕਾਨਪੁਰ ਰਾਸ਼ਟਰੀ ਰਾਜਮਾਰਗ ’ਤੇ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।
ਵਧੀਕ ਪੁਲਸ ਸੁਪਰਡੈਂਟ ਆਦਿਤਿਆ ਪਾਟਲੇ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ।