ਨੌਸ਼ਹਿਰਾ ਮੱਝਾ ਸਿੰਘ :ਸਥਾਨਕ ਨੈਸ਼ਨਲ ਹਾਈਵੇ ਦੇ ਪਿੰਡ ਸੁਚੇਤਗੜ੍ਹ ਨੇੜੇ ਇਕ ਟਰੈਕਟਰ-ਟਰਾਲੀ ਤੇ ਸਵਿਫਟ ਡਿਜ਼ਾਇਰ ਕਾਰ ਦੀ ਭਿਆਨਕ ਟੱਕਰ ਦਰਮਿਆਨ ਇਕ ਵਿਅਕਤੀ ਤੇ ਔਰਤ ਦੀ ਮੌਤ ਹੋ ਗਈ ਅਤੇ 2 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮੱਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿਚੋਂ ਲਾਸ਼ ਨੂੰ ਬਹੁਤ ਹੀ ਜੱਦੋ-ਜਹਿਦ ਨਾਲ ਬਾਹਰ ਕੱਢਿਆ ਗਿਆ।




