ਜਲੰਧਰ : ਜਲੰਧਰ ਦਿਹਾਤੀ ਪੁਲਸ ਨੇ ਕਿਸ਼ਨਗੜ੍ਹ ਪੈਟਰੋਲ ਪੰਪ ’ਤੇ ਹੋਈ ਗੋਲੀਬਾਰੀ ਦੀ ਘਟਨਾ ’ਤੇ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਪੁਲਸ ਮੁਕਾਬਲੇ ਦੌਰਾਨ ਕਾਬੂ ਕਰ ਲਿਆ, ਜਦ ਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਹਾਲੇ ਫਰਾਰ ਹੈ। ਸੀਨੀਅਰ ਪੁਲਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਕਰਾੜੀ ਪੈਟਰਲ ਪੰਪ ’ਤੇ ਗੋਲੀਬਾਰੀ ਹੋਈ ਸੀ। ਸੇਂਟ ਸੋਲਜਰ ਕਾਲਜ ਵਿਚ ਵਿਦਿਆਰਥੀ ਚੋਣਾਂ ਸੰਬੰਧੀ ਲਗਭਗ 20 ਤੋਂ 30 ਨੌਜਵਾਨ ਇਕੱਠੇ ਹੋਏ ਸਨ। ਇਸ ਦੌਰਾਨ ਚਾਰ ਗੱਡੀਆਂ ਵਿੱਚ ਕੁੱਝ ਨੌਜਵਾਨ ਆਏ, ਜਿਨ੍ਹਾਂ ਅਚਾਨਕ ਹੀ ਇਕੱਠੇ ਹੋਏ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੁਰਪ੍ਰੀਤ ਸਿੰਘ ਉਰਫ਼ ਗੋਪੀ ਸਰਪੰਚ ਪਿੰਡ ਸ਼ਿਵਦਾਸਪੁਰ, ਥਾਣਾ ਕਰਤਾਰਪੁਰ ਦੀ ਲੱਤ ਵਿੱਚ ਗੋਲੀ ਲੱਗੀ, ਜਦ ਕਿ ਸੌਰਵ ਦੇ ਪਿੱਠ ਵਿੱਚ ਗੋਲੀ ਲੱਗੀ।



