ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਵਿੱਚ ਸ਼ਾਮਲ ਏਟਕ, ਇੰਟਕ, ਐੱਸ ਸੀ/ ਬੀ ਸੀ, ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੇ ਨੁਮਾਇੰਦਿਆਂ ਨਿਰਮਲ ਸਿੰਘ ਧਾਲੀਵਾਲ ਕਨਵੀਨਰ, ਮੈਂਬਰਾਂ ਬਲਦੇਵ ਰਾਜ ਬੱਤਾ, ਰਾਕੇਸ਼ ਕੁਮਾਰ ਦਤਾਰਪੁਰੀ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਮੰਗਲਵਾਰ ਜਾਰੀ ਬਿਆਨ ‘ਚ ਕਿਹਾ ਕਿ ਪੰਜਾਬ ਸਰਕਾਰ ਦੇ ਜ਼ਾਲਮਾਨਾ ਆਰਥਕ ਵਤੀਰੇ ਦੇ ਕਾਰਨ ਪੀ ਆਰ ਟੀ ਸੀ ਦੇ ਸਮੁੱਚੇ ਵਰਕਰਾਂ ਅਤੇ ਪੈਨਸ਼ਨਰਾਂ ਨੂੰ ਹਰ ਮਹੀਨੇ ਘੱਟੋ-ਘੱਟ ਗੁਜ਼ਾਰੇ ਲਈ ਮਿਲਣ ਵਾਲੀ ਤਨਖਾਹ ਅਤੇ ਪੈਨਸ਼ਨ ਵੀ 20-20 ਦਿਨ ਲੇਟ ਮਿਲਦੀ ਆ ਰਹੀ ਹੈ¢ ਇਸ ਤਰ੍ਹਾਂ ਦੇ ਸਰਕਾਰੀ ਦੁਰਪ੍ਰਬੰਧ ਕਾਰਨ ਪੀ ਆਰ ਟੀ ਸੀ ਦੇ ਵਰਕਰਾਂ ਨੂੰ ਜਿੱਥੇ ਆਪਣਾ ਰੋਜ਼ਾਨਾ ਦਾ ਗੁਜ਼ਾਰਾ ਕਰਨਾ ਤਾਂ ਅÏਖਾ ਹੋ ਹੀ ਰਿਹਾ ਹੈ, ਉਥੇ ਹੀ ਸਮਾਜਕ ਤÏਰ ‘ਤੇ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਹੁਣ ਪੀ ਆਰ ਟੀ ਸੀ ਦੇ ਵਰਕਰਾਂ ਨੂੰ ਬੈਂਕਾਂ ਸਮੇਤ ਕੋਈ ਵੀ ਸੰਸਥਾ ਕਰਜ਼ਾ ਜਾਂ ਉਧਾਰ ਨਹੀਂ ਦਿੰਦੀ, ਪਰ ਹੰਕਾਰ ਦੇ ਘੋੜੇ ‘ਤੇ ਸਵਾਰ ਸਰਕਾਰ ਨੂੰ ਕੋਈ ਸ਼ਰਮਿੰਦਗੀ ਦਾ ਅਹਿਸਾਸ ਨਹੀਂ ਕਿ ਉਸ ਦੀ ਮਿਹਨਤਕਸ਼ ਜਮਾਤ ਨੂੰ ਜੇ ਸਮੇਂ ਸਿਰ ਉਜਰਤ ਨਹੀਂ ਮਿਲਦੀ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਅÏਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ¢ ਵਰਕਰਾਂ ਵਿੱਚ ਪੰਜਾਬ ਸਰਕਾਰ ਤੇ ਗੁੱਸਾ ਇਸ ਕਰਕੇ ਹੈ ਕਿ ਉਹ ਮੁਫਤ ਸਫਰ ਸਹੂਲਤਾਂ ਬਦਲੇ ਬਣਦੀ ਰਾਸ਼ੀ ਪੀ ਆਰ ਟੀ ਸੀ ਨੂੰ ਨਹੀਂ ਦੇ ਰਹੀ, ਜਿਹੜੀ ਕਿ 600 ਕਰੋੜ ਰੁਪਏ ਤੋਂ ਵੀ ਵੱਧ ਦੀ ਪੈਂਡਿੰਗ ਹੋ ਚੁੱਕੀ ਹੈ | ਸਰਕਾਰ ਦੇ ਹੁਕਮਾਂ ਮੁਤਾਬਕ ਰੋਜ਼ਾਨਾ ਸਵਾ ਕਰੋੜ ਰੁਪਏ ਦਾ ਸਫਰ ਅÏਰਤਾਂ ਅਤੇ ਹੋਰ ਲਾਭਪਾਤਰੀਆਂ ਨੂੰ ਪੀ ਆਰ ਟੀ ਸੀ ਵੱਲੋਂ ਮੁਫ਼ਤ ਕਰਵਾਇਆ ਜਾਂਦਾ ਹੈ¢ ਪੰਜਾਬ ਸਰਕਾਰ ਵੱਲੋਂ ਪੀ ਆਰ ਟੀ ਸੀ ਵਿੱਚ ਤਾਇਨਾਤ ਕੀਤੇ ਸਿਆਸੀ ਨੁਮਾਇੰਦੇ ਚੇਅਰਮੈਨ, ਵਾਈਸ ਚੇਅਰਮੈਨ ਅਤੇ 5-6 ਬੋਰਡ ਮੈਂਬਰ ਮੂਕ-ਦਰਸ਼ਕ ਬਣ ਕੇ ਵਰਕਰਾਂ ਦੀ ਆਰਥਕ ਮੰਦਹਾਲੀ ਵੇਖ ਰਹੇ ਹਨ¢ ਕੋਈ ਜਤਨ ਨਹੀਂ ਕਰ ਰਹੇ ਕਿ ਸਰਕਾਰ ਤੋਂ ਕੋਈ ਪੈਸਾ ਲਿਆਂਦਾ ਜਾਵੇ, ਸਗੋਂ ਥੋੜ੍ਹੇ ਦਿਨਾਂ ਬਾਅਦ ਸੈਂਕੜੇ ਬੱਸਾਂ ਸਵਾਰੀਆਂ ਨੂੰ ਦਿਕਤਾਂ ਵਿੱਚ ਪਾ ਕੇ ਸਿਆਸੀ ਰੈਲੀਆਂ ਲਈ ਵਰਤੀਆਂ ਜਾਂਦੀਆਂ ਹਨ¢ ਅੱਜ ਵੀ ਸੈਂਕੜਿਆਂ ਦੀ ਤੈਦਾਦ ਵਿੱਚ ਬੱਸਾਂ ਮੁਕਤਸਰ ਮਾਘੀ ਦੇ ਮÏਕੇ ‘ਤੇ ਕੀਤੀ ਜਾ ਰਹੀ ਸਿਆਸੀ ਰੈਲੀ ਵਿੱਚ ਭੇਜੀਆਂ ਜਾ ਰਹੀਆਂ ਹਨ¢ ਹੋਰ ਪਤਾ ਲਗਾ ਹੈ ਕਿ 18 ਜਨਵਰੀ ਨੂੰ ਮਜੀਠਾ ਵਿਖੇ ਰੈਲੀ ਕੀਤੀ ਜਾ ਰਹੀ ਹੈ, ਉਸ ਲਈ ਵੀ ਬੱਸਾਂ ਭੇਜੀਆਂ ਜਾਣਗੀਆਂ, ਜਦ ਕਿ ਅਜਿਹੀ ਸੇਵਾ ਪ੍ਰਾਈਵੇਟ ਬੱਸਾਂ ਤੋਂ ਨਹੀਂ ਲਈ ਜਾਂਦੀ, ਸਗੋਂ ਉਹਨਾਂ ਲਈ ਤਾਂ ਦੁੱਗਣੀ ਆਮਦਨ ਦਾ ਸਾਧਨ ਬਣ ਜਾਂਦੀਆਂ ਹਨ¢ ਐਕਸ਼ਨ ਕਮੇਟੀ ਦੇ ਐਲਾਨ ਕੀਤਾ ਕਿ ਜੇਕਰ 18 ਜਨਵਰੀ ਤੋਂ ਪਹਿਲਾਂ ਵਰਕਰਾਂ ਦੀ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਨਾ ਕੀਤੀ ਗਈ ਤਾਂ 18 ਜਨਵਰੀ ਵਾਲੀ ਮਜੀਠਾ ਰੈਲੀ ਲਈ ਵਰਕਰ ਬੱਸਾਂ ਲੈ ਕੇ ਨਹੀਂ ਜਾਣਗੇ¢
ਐਕਸ਼ਨ ਕਮੇਟੀ ਦੇ ਆਗੂਆਂ ਖਦਸ਼ਾ ਜ਼ਾਹਰ ਕੀਤਾ ਕਿ ਜੇਕਰ ਸਰਕਾਰ ਦਾ ਅਤੇ ਪ੍ਰਬੰਧਕਾਂ ਦਾ ਇਹੀ ਰਵੱਈਆ ਰਿਹਾ ਤਾਂ ਪੀ ਆਰ ਟੀ ਸੀ ਇਕ ਗਹਿਰੇ ਮਾਲੀ ਸੰਕਟ ਦਾ ਸ਼ਿਕਾਰ ਹੋ ਜਾਏਗੀ¢ ਸਰਕਾਰ ਦੀ ਤਾਂ ਨਿਯਤ ਵੀ ਇਹੀ ਨਜ਼ਰ ਆ ਰਹੀ, ਕਿਉਂਕਿ ਪਿਛਲੇ 4 ਸਾਲਾਂ ਤੋਂ ਇੱਕ ਵੀ ਨਵੀਂ ਬੱਸ ਪੀ ਆਰ ਟੀ ਸੀ ਵਿੱਚ ਨਹੀਂ ਪੈਣ ਦਿੱਤੀ ਗਈ¢ ਪਹਿਲੀਆਂ ਬੱਸਾਂ ਪੁਰਾਣੀਆਂ ਹੋ ਚੁੱਕੀਆਂ ਹਨ¢ ਬੱਸ ਸਰਵਿਸ ‘ਤੇ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ¢ ਮਹਿਕਮੇ ਵੱਲ ਵਰਕਰਾਂ ਦੇ 150 ਕਰੋੜ ਰੁਪਏ ਦੇ ਬਕਾਏ ਖੜੇ ਹਨ¢ ਵਰਕਰਾਂ ਨੂੰ ਹੋਰ ਮਿਲਣ ਵਾਲੇ ਕਾਨੂੰਨੀ ਹੱਕ ਖਟਾਈ ਵਿੱਚ ਪਾ ਦਿੱਤੇ ਗਏ ਹਨ¢ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੇ ਪ੍ਰਬੰਧਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਅਦਾਰੇ ਦਾ ਸੰਜੀਦਗੀ ਨਾਲ ਫਿਕਰ ਕਰਨ ਅਤੇ ਸਮੁੱਚੇ ਮਸਲੇ ਹੱਲ ਕਰਨ ਵੱਲ ਧਿਆਨ ਦੇਣ, ਤਾਂ ਕਿ ਵਰਕਰਾਂ ਵਿੱਚ ਵਿਸ਼ਵਾਸ ਦਾ ਮਾਹÏਲ ਪੈਦਾ ਹੋਵੇ¢




