ਸ਼ਹਿਣਾ : ਇੱਥੇ ਸ਼ੁੱਕਰਵਾਰ ਸਵੇਰੇ ਗੈਸ ਸਿਲੰਡਰ ਲੈਣ ਦੀ ਜੱਦੋ-ਜਹਿਦ ਦੌਰਾਨ ਇੱਕ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਮਿ੍ਤਕ ਦੀ ਪਛਾਣ ਭੂਸ਼ਣ ਕੁਮਾਰ ਮਿੱਤਲ (65) ਵਾਸੀ ਸ਼ਹਿਣਾ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਦੇਸ਼ ਵਿੱਚ ਚੱਲ ਰਹੀ ਗੈਸ ਦੀ ਕਿੱਲਤ ਕਾਰਨ ਭੂਸ਼ਣ ਕੁਮਾਰ ਪਿਛਲੇ ਦੋ ਦਿਨਾਂ ਤੋਂ ਸਿਲੰਡਰ ਲੈਣ ਲਈ ਭੱਜ-ਨੱਠ ਕਰ ਰਿਹਾ ਸੀ | ਸ਼ੁੱਕਰਵਾਰ ਸਵੇਰੇ ਉਹ ਤੜਕੇ 5 ਵਜੇ ਹੀ ਗੈਸ ਏਜੰਸੀ ਅੱਗੇ ਲਾਈਨ ਵਿੱਚ ਲੱਗ ਗਿਆ ਸੀ | ਦੱਸਿਆ ਜਾ ਰਿਹਾ ਹੈ ਕਿ ਲਾਈਨ ਵਿੱਚ ਉਸ ਦਾ 25ਵਾਂ ਨੰਬਰ ਸੀ, ਪਰ ਏਜੰਸੀ ਅੱਗੇ ਲੋਕਾਂ ਦੀ ਭਾਰੀ ਭੀੜ ਅਤੇ ਸਪਲਾਈ ਦੀ ਅਨਿਸ਼ਚਿਤਤਾ ਨੂੰ ਦੇਖ ਕੇ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ | ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਮੰਜੇ ‘ਤੇ ਲਿਟਾ ਕੇ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ |





