ਚੰਡੀਗੜ੍ਹ (ਗਿਆਨ ਸੈਦਪੁਰੀ)
ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਮਜ਼ਦੂਰ ਮੋਰਚਾ, ਏਟਕ, ਸੀਟੂ, ਦੋਧੀ ਡੇਅਰੀ ਯੂਨੀਅਨ, ਪੰਜਾਬ ਇਸਤਰੀ ਸਭਾ, ਬਿਜਲੀ ਵਿਭਾਗ ਤੋਂ ਜੁਆਇੰਟ ਫੋਰਮ, ਟੀ ਐਸ ਯੂ , ਪਹਿਲਵਾਨ ਗਰੁੱਪ, ਜਲ ਸਪਲਾਈ, ਫਰਦ ਕੇਂਦਰ, ਵੇਰਕਾ, ਆਈ ਟੀ ਆਈ, ਸਕਿਉਰਟੀ ਗਾਰਡ ਅਤੇ ਪਾਵਰਕÏਮ ਐਂਡ ਟਰਾਂਸਕੋ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੀ ਕਿਸਾਨ ਭਵਨ ਵਿਖੇ ਹੋਈ ਸਾਂਝੀ ਮੀਟਿੰਗ ਵਿੱਚ ਬਿ੍ਟਿਸ਼ ਸਾਮਰਾਜ ਵਿਰੋਧੀ ਆਜ਼ਾਦੀ ਸੰਗਰਾਮ ਦੇ ਮਾਣਮੱਤੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਨ 23 ਮਾਰਚ ਨੂੰ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ¢ ਸੂਬੇ ਭਰ ਵਿੱਚ ਜਥੇਬੰਦੀਆਂ ਵੱਲੋਂ ਇਹ ਦਿਨ ਸਾਮਰਾਜ ਖਾਸ ਕਰਕੇ ਅਮਰੀਕਨ ਸਾਮਰਾਜ ਅਤੇ ਉਸ ਵੱਲੋਂ ਥੋਪੀਆਂ ਜਾ ਰਹੀਆਂ ਨੀਤੀਆਂ ਵਿਰੁੱਧ ਲੋਕ ਲਾਮਬੰਦੀ ਕਰਕੇ ਮਨਾਇਆ ਜਾਵੇਗਾ¢ ਸਮਾਗਮਾਂ ਦੀ ਤਿਆਰੀ ਲਈ ਤਾਲਮੇਲ ਕਰਨ ਵਾਸਤੇ 16 ਮਾਰਚ ਨੂੰ ਜ਼ਿਲ੍ਹਾ ਪੱਧਰੀ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ¢ਮੀਟਿੰਗ ਦੀ ਪ੍ਰਧਾਨਗੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਹਰਿੰਦਰ ਸਿੰਘ ਲੱਖੋਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਾਮਿੰਦਰ ਸਿੰਘ ਪਟਿਆਲਾ, ਟ੍ਰੇਡ ਯੂਨੀਅਨਾਂ ਵੱਲੋਂ ਬੰਤ ਬਰਾੜ ਅਤੇ ਸੰਯੁਕਤ ਮਜ਼ਦੂਰ ਮੋਰਚਾ ਵੱਲੋਂ ਲਛਮਣ ਸੇਵੇਵਾਲਾ ਅਤੇ ਦੇਵੀ ਕੁਮਾਰੀ ਨੇ ਕੀਤੀ¢
ਮੀਟਿੰਗ ਵਿੱਚ ਅਮਰੀਕਾ ਵੱਲੋਂ ਈਰਾਨ ‘ਤੇ ਹਮਲਾ ਕਰਨ ਸਮੇਤ ਦੁਨੀਆ ਭਰ ‘ਚ ਦਿਖਾਈ ਜਾ ਰਹੀ ਥਾਣੇਦਾਰੀ ਨੂੰ ਵਿਸ਼ੇਸ਼ ਤÏਰ ‘ਤੇ ਨਿਸ਼ਾਨੇ ‘ਤੇ ਰੱਖਿਆ ਗਿਆ¢ ਭਾਰਤ ਸਰਕਾਰ ਉੱਤੇ ਅਮਰੀਕਾ ਦੇ ਦਬਾਅ ਹੇਠ ਕੰਮ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਟਰੰਪ ਵੱਲੋਂ ਤੇਲ ਖਰੀਦ ਸਮੇਤ ਥੋਪੇ ਜਾ ਰਹੇ ਟ੍ਰੇਡ ਸਮਝÏਤੇ ਸਾਹਮਣੇ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਆਤਮ ਸਮਰਪਣ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖਿਆ ਜਾ ਸਕਦਾ¢ਆਜ਼ਾਦੀ ਪ੍ਰਵਾਨਿਆਂ ਨੇ ਇਸ ਕਰਕੇ ਸ਼ਹਾਦਤਾਂ ਨਹੀ ਸੀ ਦਿੱਤੀਆਂ ਕਿ ਦੇਸ਼ ਦੀਆਂ ਹਕੂਮਤਾਂ ਸਾਮਰਾਜੀ ਨੀਤੀਆਂ ਲਾਗੂ ਕਰਨ¢ ਬਿਜਲੀ ਅਤੇ ਬੀਜ ਬਿੱਲ ਅਤੇ ਚਾਰ ਲੇਬਰ ਕੋਡ ਨੂੰ ਇਨ੍ਹਾਂ ਸਾਮਰਾਜੀ ਨੀਤੀਆਂ ਦੀ ਪੈਦਾਵਾਰ ਦੱਸਦਿਆਂ ਕਿਹਾ ਗਿਆ ਕਿ ਅਮਰੀਕਾ ਨਾਲ ਕੀਤਾ ਜਾ ਰਿਹਾ ਫ੍ਰੀ ਟ੍ਰੇਡ ਸਮਝÏਤਾ ਦੇਸ਼ ਦੀ ਆਰਥਿਕਤਾ ਲਈ ਘਾਤਕ ਸਾਬਤ ਹੋਵੇਗਾ¢ ਵਸੋਂ ਦੇ ਵੱਡੇ ਹਿੱਸੇ ਲਈ ਇਹ ਸਮਝÏਤਾ ਉਜਾੜਾ ਲਿਆਵੇਗਾ¢
ਈਰਾਨ ਉੱਤੇ ਅਮਰੀਕੀ-ਇਜ਼ਰਾਈਲ ਹਮਲੇ ਬੰਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਜੰਗ ਕਾਰਨ ਜਿੱਥੇ ਆਮ ਲੋਕ ਮਰ ਰਹੇ ਹਨ, ਉਥੇ ਤੇਲ ਤੇ ਗੈਸ ਸਪਲਾਈ ਪ੍ਰਭਾਵਿਤ ਹੋ ਰਹੀ ਹੈ | ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਮਹਿੰਗਾਈ ਦਾ ਬੋਝ ਆਮ ਆਦਮੀ ‘ਤੇ ਪਵੇਗਾ¢ਖਾਦ ਉਤਪਾਦਨ ਸਮੇਤ ਕਈ ਹੋਰ ਖੇਤਰ ਵੀ ਪ੍ਰਭਾਵਿਤ ਹੋਣਗੇ¢ ਮੀਟਿੰਗ ਨੇ ਕੇਂਦਰ ਸਰਕਾਰ ਦੀ ਅਮਰੀਕਾ-ਇਜ਼ਰਾਈਲ ਦੇ ਧਾੜਵੀਪੁਣੇ ਵਿਰੁੱਧ ਧਾਰੀ ਚੁੱਪ ਦੀ ਨਿੰਦਾ ਕਰਦਿਆਂ ਮੱਧ ਪੂਰਬ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ¢
ਮੀਟਿੰਗ ਵਿੱਚ ਮਤਾ ਪਾਸ ਕਰਕੇ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਜ਼ਮੀਨ ਪੁੱਡਾ ਨੂੰ ਤਬਦੀਲ ਕਰਨ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਆਧੁਨਿਕੀਕਰਨ ਕਰਕੇ ਮਿੱਲ ਚਲਾਉਣ ਦੀ ਮੰਗ ਵੀ ਕੀਤੀ ਗਈ¢ਪੰਜਾਬ ਸਰਕਾਰ ਦੇ ਬਜਟ ਨੂੰ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਬਜਟ ਦੱਸਿਆ ਗਿਆ¢ ਬਜਟ ਵਿੱਚ ਖੇਤੀ ਖੇਤਰ ਲਈ 15377 ਕਰੋੜ ਰੁਪਏ ਦੀ ਰੱਖੀ ਨਿਗੂਣੀ ਰਕਮ ਅਤੇ ਮਗਨਰੇਗਾ ਸਕੀਮ ਲਈ ਬਜਟ ਨਾ ਰੱਖਣ ਨੂੰ ਆੜੇ ਹੱਥੀਂ ਲਿਆ ਗਿਆ¢ ਭਗਵੰਤ ਸਿੰਘ ਮਾਨ ਵੱਲੋਂ ਚੋਣ ਵਾਅਦੇ ਪੂਰੇ ਕਰਨ ਦੇ ਦਾਅਵਿਆਂ ‘ਤੇ ਸਵਾਲ ਕਰਦਿਆਂ ਕਿਹਾ ਗਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਵਿਧਵਾਵਾਂ ਅਤੇ ਅੰਗਹੀਣ ਵਿਅਕਤੀ ਲਈ 2500 ਰੁਪਏ ਪੈਨਸ਼ਨ ਦੇਣ ਦੇ ਵਾਅਦੇ ਦਾ ਕੀ ਬਣਿਆ¢ ਪੰਜਾਬ ਵਿੱਚ ਸਿੰਜਾਈ ਲਈ 70% ਨਹਿਰੀ ਪਾਣੀ ਦੇਣ ਦੇ ਬਜਟ ਦਾਅਵੇ ਉੱਤੇ ਵੀ ਸਵਾਲ ਚੁੱਕੇ ਗਏ¢8 ਮਾਰਚ ਨੂੰ ਅÏਰਤ ਦਿਵਸ ਮÏਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਅÏਰਤ ਵਿਰੋਧੀ ਹਲਕੇ ਪੱਧਰ ਦੀ ਬਿਆਨਬਾਜ਼ੀ ਦੱਸਦਿਆਂ ਨਿੰਦਾ ਮਤਾ ਪਾਸ ਕੀਤਾ ਗਿਆ¢ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਮਾਫੀ ਮੰਗ ਕੇ ਆਪਣਾ ਬਿਆਨ ਵਾਪਸ ਲੈਣ¢ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਰ ਐਸ ਐਸ ਦੇ ਵਧਦੇ ਦਖਲ ‘ਤੇ ਚਿੰਤਾ ਜ਼ਾਹਰ ਕਰਦਿਆਂ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਕੀਤੀ ਗਈ ਪੁਲਸ ਵਧੀਕੀ ਦੀ ਨਿੰਦਾ ਵੀ ਕੀਤੀ ਗਈ¢ਚੰਡੀਗੜ੍ਹ ਵਿਖੇ ਪੰਜਾਬ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਉੱਪਰ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਕੀਤੀ ਵਰਤੋਂ ਦੀ ਨਿੰਦਾ ਕਰਦਿਆਂ ਸੂਬੇ ਨੂੰ ਪੁਲਸ ਰਾਜ ਬਣਾਉਣ ਦੀ ਕਵਾਇਦ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਜਨਤਕ ਜਥੇਬੰਦੀਆਂ ਦੇ ਗਿ੍ਫਤਾਰ ਕੀਤੇ ਸੰਘਰਸ਼ੀਲ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ¢ ਆਦੀਆਂ ਦੇ ਨÏਜਵਾਨ ਰਣਜੀਤ ਸਿੰਘ ਦੇ ਫਰਜ਼ੀ ਮੁਕਾਬਲੇ ਦੀ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾ ਕੇ ਦੋਸ਼ੀ ਪੁਲਸ ਅਧਿਕਾਰੀਆਂ ‘ਤੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕਰਦਿਆਂ ਭਗਵੰਤ ਮਾਨ ਸਰਕਾਰ ਦੇ ਰਾਜ ਕਾਲ ਦÏਰਾਨ ਹੋਏ ਪੁਲਸ ਮੁਕਾਬਲਿਆਂ ਦੀ ਨਿਆਇਕ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਗਈ¢ਇੱਕ ਅਪ੍ਰੈਲ ਨੂੰ ਟ੍ਰੇਡ ਯੂਨੀਅਨਾਂ ਵੱਲੋਂ ਚਾਰ ਲੇਬਰ ਕੋਡ ਲਾਗੂ ਕਰਨ ਵਿਰੁੱਧ ਕਾਲਾ ਦਿਨ ਮਨਾਉਣ ਦੇ ਸੱਦੇ ਦੀ ਹਮਾਇਤ ਕੀਤੀ ਗਈ¢ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨਪਾਲ, ਦਰਸ਼ਨ ਨਾਹਰ, ਸੁਰਿੰਦਰਪਾਲ ਲਾਹÏਰੀਆ, ਪ੍ਰਦੀਪ ਕੁਮਾਰ, ਜੋਗਿੰਦਰ ਸਿੰਘ ਅÏਲਖ, ਬਲਵਿੰਦਰ ਸਿੰਘ, ਲਛਮਣ ਸਿੰਘ, ਲਖਨਪਾਲ ਸ਼ਰਮਾ, ਮਨਜੀਤ ਧਨੇਰ, ਬਲਦੇਵ ਸਿੰਘ ਨਿਹਾਲਗੜ੍ਹ, ਡਾ. ਸਤਨਾਮ ਅਜਨਾਲਾ, ਕੈਪਟਨ ਮੇਜਰ ਸਿੰਘ, ਬਲਿਹਾਰ ਸਿੰਘ, ਹਾਕਮ ਸਿੰਘ ਧਨੇਠਾ, ਜਸਵਿੰਦਰ ਸਿੰਘ, ਸੁਰੇਸ਼ ਕੁਮਾਰੀ, ਪ੍ਰੇਮ ਸਿੰਘ ਭੰਗੂ, ਵੀਰ ਸਿੰਘ ਬੜਵਾ, ਪਵਿੱਤਰ ਸਿੰਘ ਲਾਲੀ, ਰਾਉ ਗਜਿੰਦਰ ਸਿੰਘ, ਰੁਪਿੰਦਰ ਸਿੰਘ, ਰਣਧੀਰ ਸਿੰਘ, ਸੰਦੀਪ ਖੱਤਰੀ, ਝੰਡਾ ਸਿੰਘ ਜੇਠੂਕੇ, ਇੰਦਰਪਾਲ ਸਿੰਘ ਅਤੇ ਹਰਜਿੰਦਰ ਸਿੰਘ ਸ਼ਾਮਲ ਸਨ¢





