ਸੰਮੇਲਨ ਦੇ ਪਹਿਲੇ ਦਿਨ 10 ਹਜ਼ਾਰ ਕਰੋੜ ਦੇ ਨਿਵੇਸ਼ ਦੇ ਵਾਅਦੇ

0
2

ਮੋਹਾਲੀ (ਗੁਰਜੀਤ ਬਿੱਲਾ, ਕ੍ਰਿਸ਼ਨ ਗਰਗ)
ਤਿੰਨ ਦਿਨ ਚੱਲਣ ਵਾਲੇ ਪੰਜਾਬ ਪ੍ਰਗਤੀਸ਼ੀਲ ਨਿਵੇਸ਼ਕ ਸੰਮੇਲਨ-2026 ਦੀ ਸ਼ੁੱਕਰਵਾਰ ਧਮਾਕੇਦਾਰ ਸ਼ੁਰੂਆਤ ਹੋਈ¢ ਸੰਮੇਲਨ ਦੇ ਪਹਿਲੇ ਦਿਨ ਦਿੱਗਜ ਉਦਯੋਗਪਤੀਆਂ ਨੇ 10,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦੇ ਵਾਅਦੇ ਕਰਦਿਆਂ ਸੂਬੇ ਵਿੱਚ ਕਾਰੋਬਾਰ ਹੋਰ ਵਧਾਉਣ ਦਾ ਐਲਾਨ ਵੀ ਕੀਤਾ¢ ਨਿਵੇਸ਼ਕਾਰਾਂ ਅਤੇ ਉਦਯੋਗਪਤੀਆਂ ਨੂੰ ਮੁਖਾਤਿਬ ਹੁੰਦਿਆਂ ਆਪ ਦੇ ਕÏਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੀਨ ਨਾਲ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਉਦਯੋਗ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਵੇਗੀ¢ਉਨ੍ਹਾ ਕਿਹਾ ਕਿ ਕਾਰੋਬਾਰ ਪੱਖੀ ਮਾਹÏਲ ਸਦਕਾ ਮਹਿਜ਼ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇਕ ਲੱਖ 50 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆ ਚੁੱਕਾ ਹੈ¢
ਕੇਜਰੀਵਾਲ ਨੇ ਕਿਹਾ, ”ਕਿਸੇ ਵੀ ਸੂਬੇ ਜਾਂ ਦੇਸ਼ ਦੀ ਪ੍ਰਗਤੀ ਲਈ ਤਿੰਨ ਜਾਂ ਚਾਰ ਸਾਲ ਦਾ ਸਮਾਂ ਬਹੁਤ ਘੱਟ ਹੁੰਦਾ ਹੈ¢ਪਰ ਜੇਕਰ ਚਾਰ ਸਾਲਾਂ ਵਿੱਚ ਅਸੀਂ ਹਵਾ ਦੀ ਦਿਸ਼ਾ ਬਦਲਣ ਅਤੇ ਪੰਜਾਬ ਬਾਰੇ ਨਵੀਂ ਊਰਜਾ ਅਤੇ ਸਕਾਰਾਤਮਕਤਾ ਲਿਆਉਣ ਵਿੱਚ ਕਾਮਯਾਬ ਹੋ ਗਏ ਹਾਂ ਤਾਂ ਮੇਰਾ ਮੰਨਣਾ ਹੈ ਕਿ ਇਹ ਪੰਜਾਬ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਹੈ |”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ”ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਸੰਮੇਲਨ ਦੇ ਪਹਿਲੇ ਦਿਨ ਹੀ ਪੰਜਾਬ ਨੇ 10,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਾਪਤ ਕੀਤੇ ਹਨ¢ਐਚ ਐਮ ਈ ਐਲ, ਟਾਟਾ ਸਟੀਲ, ਜੇ ਐਸ ਡਬਲਿਊ, ਟ੍ਰਾਈਡੈਂਟ ਗਰੁੱਪ, ਹੀਰੋ ਇੰਡਸਟਰੀਜ਼ ਅਤੇ ਉਦਯੋਗ ਜਗਤ ਦੇ ਕਈ ਹੋਰ ਸਨਅਤਕਾਰਾਂ ਨੇ ਸੂਬੇ ਵਿੱਚ ਪਹਿਲਾਂ ਹੀ ਚੱਲ ਰਹੇ ਕਾਰੋਬਾਰ ਦਾ ਵਿਸਥਾਰ ਕਰਨ ਅਤੇ ਨਵੇਂ ਪ੍ਰਾਜੈਕਟ ਲਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ |””
ਉਨ੍ਹਾਂ ਅੱਗੇ ਕਿਹਾ, “ਪੰਜਾਬੀ ਆਪਣੇ ਉੱਦਮੀ ਸੁਭਾਅ, ਨਿਵੇਕਲੀ ਸੋਚਣੀ ਅਤੇ ਹਰੇਕ ਸਮੱਸਿਆ ਦਾ ਹੱਲ ਕੱਢ ਲੈਣ ਵਾਲੀ ਭਾਵਨਾ ਲਈ ਜਾਣੇ ਜਾਂਦੇ ਹਨ¢ ਤੁਹਾਨੂੰ ਸ਼ਾਇਦ ਹੀ ਕੋਈ ਪੰਜਾਬੀ ਭੀਖ ਮੰਗਦਾ ਮਿਲੇਗਾ ਕਿਉਂਕਿ ਸਾਡੇ ਲੋਕ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਹ ਅਜਿਹੇ ਸੁਭਾਅ ਦੇ ਮਾਲਕ ਹਨ ਕਿ ਸਭ ਤੋਂ ਅÏਖੇ ਸਮੇਂ ਵਿੱਚ ਵੀ ਹਾਰ ਮੰਨਣ ਦੀ ਬਜਾਏ ਸਫਲ ਹੁੰਦੇ ਹਨ¢ ਪੰਜਾਬੀ ਸਮਰਪਣ ਭਾਵਨਾ, ਵਚਨਬੱਧਤਾ ਅਤੇ ਸਖ਼ਤ ਮਿਹਨਤ ਨਾਲ ਦਿਨ ਵਿੱਚ 20 ਘੰਟੇ ਕੰਮ ਕਰ ਸਕਦੇ ਹਨ¢ ਦੁਨੀਆ ਭਰ ਵਿੱਚ ਇਹ ਨਿਰਾਲਾ ਗੁਣ ਪੰਜਾਬੀਆਂ ਵਿੱਚ ਹੀ ਹੈ¢”
ਪੰਜਾਬੀਆਂ ਦੀ ਵਿਸ਼ਵਵਿਆਪੀ ਪਛਾਣ ਦਾ ਵਿਸ਼ੇਸ਼ ਤÏਰ ਉਤੇ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬੀ ਇਕ ਜੁਝਾਰੂ ਕÏਮ ਹੈ ਜੋ ਦਲੇਰ ਤੇ ਉੱਦਮੀ ਹਨ¢ ਉਨ੍ਹਾਂ ਨੇ ਦੁਨੀਆ ਦੇ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ¢ ਜਦੋਂ ਵੀ ਦੁਨੀਆ ਵਿੱਚ ਕਿਤੇ ਵੀ ਕੋਈ ਦੁਖਾਂਤ ਆਉਂਦਾ ਹੈ, ਤਾਂ ਉਸ ਵੇਲੇ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਲਈ ਪੰਜਾਬੀ ਸਭ ਤੋਂ ਪਹਿਲਾਂ ਪਹੁੰਚਦਾ ਹੈ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਅਤੇ ਮਨੁੱਖੀ ਸਿੱਖਿਆਵਾਂ ਦੇ ਸੰਦੇਸ਼ ਦੀ ਪਾਲਣਾ ਕਰਦਾ ਹੈ¢ ਪੰਜਾਬ ਨੂੰ ਅਮੀਰ ਸੱਭਿਆਚਾਰ, ਜਰੇਖਜ਼ ਧਰਤੀ ਅਤੇ ਭਾਈਚਾਰਕ ਸਾਂਝ ਦੀ ਬਖਸ਼ਿਸ਼ ਪ੍ਰਾਪਤ ਹੈ¢ ਪੰਜਾਬ ਦੀ ਉਪਜਾਊ ਧਰਤੀ ‘ਤੇ ਸਭ ਕੁਝ ਉੱਗ ਸਕਦਾ ਹੈ, ਪਰ ਨਫ਼ਰਤ ਦਾ ਬੀਜ ਇੱਥੇ ਕਦੇ ਵੀ ਜੜ੍ਹ ਨਹੀਂ ਫੜ ਸਕਦਾ¢ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਹਾਨ ਸਿੱਖ ਗੁਰੂਆਂ ਦੇ ਸੰਦੇਸ਼ ਦੀ ਪਾਲਣਾ ਕਰਦੇ ਹੋਏ ਹਰ ਪੰਜਾਬੀ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹੈ¢ ਸਾਲ 2022 ਤੋਂ ਜਦੋਂ ਸਾਡੀ ਸਰਕਾਰ ਨੇ ਸੱਤਾ ਸੰਭਾਲੀ ਹੈ, ਪੰਜਾਬ ਨੇ ਬਿਜਲੀ, ਸਿਹਤ, ਰੀਅਲ ਅਸਟੇਟ, ਬੁਨਿਆਦੀ ਢਾਂਚਾ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਤਰੱਕੀ ਦੇਖੀ ਹੈ¢
ਨਵੀਨਤਾ ਅਤੇ ਤਕਨਾਲੋਜੀ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਅੱਗੇ ਕਿਹਾ, “ਪੰਜਾਬ ਹੁਣ ਨਵੀਨਤਾ ਅਤੇ ਤਕਨਾਲੋਜੀ ਦੇ ਸਮੁਲੇ ਵਾਲੇ ਉੱਦਮ ਦੇ ਨਵੇਂ ਸੱਭਿਆਚਾਰ ਵੱਲ ਤਬਦੀਲੀ ਦੀ ਦਹਿਲੀਜ਼ ‘ਤੇ ਹੈ¢ ਸੂਬੇ ਦੇ ਨÏਜਵਾਨ ਨਵੇਂ ਵਿਚਾਰਾਂ ਤੇ ਨਵੀਨਤਾਵਾਂ ਨਾਲ ਆ ਰਹੇ ਹਨ ਅਤੇ ਉਨ੍ਹਾਂ ਦਾ ਸਹਿਯੋਗ ਕਰਨਾ ਸਾਡੀ ਜ਼ਿੰਮੇਵਾਰੀ ਹੈ¢ ਅਸੀਂ ਇਸ ਨੇਕ ਕਾਰਜ ਲਈ ਕੋਈ ਕਸਰ ਨਹੀਂ ਛੱਡ ਰਹੇ¢ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਸ਼ਾਨਦਾਰ ਸੰਪਰਕ, ਪ੍ਰਮੁੱਖ ਵਿਦਿਅਕ ਸੰਸਥਾਵਾਂ ਅਤੇ ਸਹਾਇਕ ਸਰਕਾਰੀ ਨੀਤੀਆਂ ਮਿਲ ਕੇ ਪੰਜਾਬ ਨੂੰ ਵਿਸ਼ਵ ਪੱਧਰ ‘ਤੇ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨਾਂ ਵਿੱਚੋਂ ਇੱਕ ਬਣਾਉਂਦੀਆਂ ਹਨ¢”
ਉਦਯੋਗਪਤੀਆਂ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਪੰਜਾਬ ਦੀ ਵਿਕਾਸ ਕਹਾਣੀ ਦਾ ਹਿੱਸਾ ਬਣਨ ਲਈ ਸਾਰੇ ਕਾਰੋਬਾਰੀ ਆਗੂਆਂ ਦਾ ਧੰਨਵਾਦ ਕਰਦਾ ਹਾਂ¢ ਸਾਡੀ ਸਰਕਾਰ ਪੰਜਾਬ ਨੂੰ ਦੁਨੀਆ ਦੇ ਪ੍ਰਮੁੱਖ ਉਦਯੋਗਿਕ ਅਤੇ ਨਿਰਯਾਤ ਕੇਂਦਰ ਵਿੱਚ ਬਦਲਣ ਲਈ ਵਚਨਬੱਧ ਹੈ¢ ਭਾਰਤ ਸਰਕਾਰ ਦੁਆਰਾ ਕਰਵਾਈ ਗਈ ‘ਈਜ਼ ਆਫ ਡੂਇੰਗ ਬਿਜ਼ਨਸ’ (ਕਾਰੋਬਾਰ ਨੂੰ ਸੁਖਾਲਾ ਬਣਾਉਣਾ) ਦੀ ਰੈਂਕਿੰਗ ਵਿੱਚ ਪੰਜਾਬ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚੋਂ ਇੱਕ ਹੈ¢ ਪੰਜਾਬ ਸਰਕਾਰ ਦੇ ਏਕੀਕ੍ਰਿਤ ਰੈਗੂਲੇਟਰ, ਇਨਵੈਸਟ ਪੰਜਾਬ, ਨੂੰ ਭਾਰਤ ਸਰਕਾਰ ਦੁਆਰਾ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੀਆਂ ਨਿਵੇਸ਼ ਪ੍ਰਮੋਸ਼ਨ ਏਜੰਸੀਆਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ¢”
ਦੇਸ਼-ਵਿਦੇਸ਼ ਤੋਂ ਪਹੁੰਚੇ ਕਾਰੋਬਾਰੀਆਂ ਦਾ ਸਵਾਗਤ ਕਰਦੇ ਹੋਏ ਮਾਨ ਨੇ ਕਿਹਾ,“”ਪੰਜਾਬ, ਦੇਸ਼ ਦੇ ਸਭ ਤੋਂ ਅਨੁਕੂਲ ਨਿਵੇਸ਼ ਸਥਾਨਾਂ ਵਿੱਚੋਂ ਇੱਕ ਹੈ ਅਤੇ ਅਸੀਂ ਨਿਵੇਸ਼ਕਾਂ ਨੂੰ ਸਹੂਲਤ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ¢ ਸਾਡਾ ਦਿ੍ਸ਼ਟੀਕੋਣ ਪੰਜਾਬ ਨੂੰ ਮੋਹਰੀ ਉਦਯੋਗਿਕ ਹੱਬ ਬਣਾਉਣ ਲਈ ਸਰਕਾਰ ਅਤੇ ਉਦਯੋਗ ਵਿਚਕਾਰ ਮਜ਼ਬੂਤ ਭਾਈਵਾਲੀ ਬਣਾਉਣਾ ਹੈ |””
ਮਾਨ ਨੇ ਕਿਹਾ,“”ਭਵਿੱਖ ਸਾਡੇ ਸਾਰਿਆਂ ਲਈ ਸਾਂਝੀ ਜ਼ਿੰਮੇਵਾਰੀ ਹੈ¢ਪੰਜਾਬ ਸ਼ਾਇਦ ਦੁਨੀਆ ਦਾ ਇੱਕੋ ਇੱਕ ਸੂਬਾ ਹੈ ਜਿਸ ਦੇ ਲੋਕਾਂ ਦੀ ਦੁਨੀਆ ਭਰ ਵਿੱਚ ਮÏਜੂਦਗੀ ਹੈ ਕਿਉਂਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਬੁਲੰਦੀਆਂ ਛੂੰਹਦੇ ਹਨ¢ ਪੰਜਾਬੀ ਸਖ਼ਤ ਮਿਹਨਤ ਕਰਨ ਅਤੇ ਸਫਲ ਹੋਣ ਦੀ ਅਦੁੱਤੀ ਭਾਵਨਾ ਰੱਖਦੇ ਹਨ¢ਉਹ ਜਿੱਥੇ ਵੀ ਜਾਂਦੇ ਹਨ, ਆਪਣੀ ਪਛਾਣ ਛੱਡਦੇ ਹਨ¢ ਪੰਜਾਬ ਦਾ ਅਰਥ ਹੈ ਕਾਰੋਬਾਰ ਅਤੇ ਮੈਂ ਉਦਯੋਗ ਦੇ ਆਗੂਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਇਕੱਠੇ ਇੱਕ ਖੁਸ਼ਹਾਲ ਭਵਿੱਖ ਬਣਾਉਣ ਲਈ ਸਰਕਾਰ ਨਾਲ ਹੱਥ ਮਿਲਾਉਣ |””