ਪੁਰੂਲੀਆ (ਪੱਛਮੀ ਬੰਗਾਲ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਤ੍ਰਿਣਮੂਲ ਕਾਂਗਰਸ ਸਰਕਾਰ ਵਿਰੁੱਧ ਸਿਆਸੀ ਚਾਰਜਸ਼ੀਟ ਜਾਰੀ ਕੀਤੇ ਜਾਣ ਤੋਂ ਇਕ ਦਿਨ ਬਾਅਦ ਐਤਵਾਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤਿੱਖਾ ਪਲਟਵਾਰ ਕੀਤਾ ਹੈ।
ਪੁਰੂਲੀਆ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਕਿ ਖੁਦ ਅਮਿਤ ਸ਼ਾਹ ਵਿਰੁੱਧ ਉਨ੍ਹਾ ਦੇ ‘ਪੁਰਾਣੇ ਕਾਰਨਾਮਿਆਂ’ ਲਈ ਚਾਰਜਸ਼ੀਟ ਦਾਖਲ ਹੋਣੀ ਚਾਹੀਦੀ ਹੈ। ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਜੇ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਆਉਂਦੀ ਹੈ, ਤਾਂ ਉਹ ਔਰਤਾਂ ਲਈ ਸ਼ੁਰੂ ਕੀਤੀ ਗਈ ‘ਲਕਸ਼ਮੀਰ ਭੰਡਾਰ’ ਯੋਜਨਾ ਨੂੰ ਬੰਦ ਕਰ ਦੇਵੇਗੀ। ਸੂਬੇ ਵਿੱਚ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ‘ਤੇ ਪਾਬੰਦੀਆਂ ਲਗਾਏਗੀ। ਲੋਕ ਮੱਛੀ, ਮੀਟ ਅਤੇ ਅੰਡੇ ਨਹੀਂ ਖਾ ਸਕਣਗੇ।”




