ਨਾਸਿਕ : ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਡਿੰਡੋਰੀ ਕਸਬੇ ਦੇ ਸ਼ਿਵਾਜੀ ਨਗਰ ਇਲਾਕੇ ‘ਚ ਸ਼ੁੱਕਰਵਾਰ ਰਾਤ ਕਰੀਬ 10 ਵਜੇ ਕਾਰ ਦੇ ਖੂਹ ਵਿੱਚ ਡਿੱਗਣ ਕਾਰਨ ਛੇ ਬੱਚਿਆਂ ਸਮੇਤ ਇੱਕੋ ਪਰਵਾਰ ਦੇ ਨੌਂ ਮੈਂਬਰਾਂ ਦੀ ਮੌਤ ਹੋ ਗਈ। ਡਿੰਡੋਰੀ ਤਹਿਸੀਲ ਦੇ ਇੰਦੌਰ ਪਿੰਡ ਦੇ ਦਰਗੁੜੇ ਪਰਵਾਰ ਦੇ ਮੈਂਬਰ ਬੈਂਕੁਏਟ ਹਾਲ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ, ਜਦੋਂ ਸਮਾਗਮ ਵਾਲੀ ਥਾਂ ਦੇ ਨੇੜੇ ਹਾਦਸਾ ਵਾਪਰ ਗਿਆ। ਮ੍ਰਿਤਕਾਂ ‘ਚ ਸੁਨੀਲ ਦੱਤੂ ਦਰਗੁੜੇ (32), ਪਤਨੀ ਰੇਸ਼ਮਾ, ਆਸ਼ਾ ਅਨਿਲ ਦਰਗੁੜੇ (32) ਅਤੇ 7 ਤੋਂ 14 ਸਾਲ ਦੀ ਉਮਰ ਦੀਆਂ ਪੰਜ ਕੁੜੀਆਂ ਅਤੇ ਇੱਕ 11 ਸਾਲ ਦਾ ਮੁੰਡਾ ਸ਼ਾਮਲ ਹਨ।



