ਈਰਾਨ ਦਾ 25 ਲੱਖ ਕਰੋੜ ਦਾ ਨੁਕਸਾਨ

0
16

ਤਹਿਰਾਨ : ਈਰਾਨ ਦਾ ਕਹਿਣਾ ਹੈ ਕਿ ਉਸਦਾ ਹੁਣ ਤੱਕ 750 ਅਰਬ ਡਾਲਰ (25 ਲੱਖ ਕਰੋੜ ਰੁਪਏ) ਦਾ ਨੁਕਸਾਨ ਹੋ ਚੁੱਕਾ ਹੈ। ਉਸਨੇ ਇਹ ਵੀ ਕਿਹਾ ਹੈ ਕਿ ਇਹ ਸ਼ੁਰੂਆਤੀ ਅਨੁਮਾਨ ਹੈ ਤੇ ਨੁਕਸਾਨ ਹੋਰ ਵੱਧ ਹੋ ਸਕਦਾ ਹੈ।
ਕੌਮਾਂਤਰੀ ਊਰਜਾ ਏਜੰਸੀ ਦਾ ਕਹਿਣਾ ਹੈ ਕਿ ਯੂਕਰੇਨ ਦੀ ਲੜਾਈ ਦੇ ਨਾਂ ‘ਤੇ ਰੂਸੀ ਤੇਲ ‘ਤੇ ਲਾਈਆਂ ਰੋਕਾਂ ਟਰੰਪ ਵੱਲੋਂ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਧਣ ਕਾਰਨ ਹਟਾ ਲੈਣ ਤੋਂ ਬਾਅਦ ਮਾਰਚ ਵਿੱਚ ਕੱਚੇ ਤੇਲ ਤੇ ਤੇਲ ਪਦਾਰਥਾਂ ਦੀਆਂ ਬਰਾਮਦਾਂ ਤੋਂ ਰੂਸ ਦੀ ਕਮਾਈ ਲਗਪਗ ਦੁੱਗਣੀ ਹੋ ਗਈ। ਰੂਸ ਨੇ ਮਾਰਚ ਵਿੱਚ 19 ਅਰਬ ਡਾਲਰ ਕਮਾਏ। ਫਰਵਰੀ ਵਿੱਚ ਉਸਨੇ ਰੋਜ਼ਾਨਾ 3 ਲੱਖ 20 ਹਜ਼ਾਰ ਬੈਰਲ ਤੇਲ ਬਰਾਮਦ ਕੀਤਾ ਸੀ, ਜਦਕਿ ਮਾਰਚ ਵਿੱਚ ਇਹ ਬਰਾਮਦ 71 ਲੱਖ ਬੈਰਲ ਤੱਕ ਪੁੱਜ ਗਈ ਸੀ।
2025 ਵਿੱਚ ਚੀਨ ਦੀਆਂ ਬਰਾਮਦਾਂ ਵਿੱਚ ਰਿਕਾਰਡ ਵਾਧਾ ਹੋਇਆ ਸੀ ਤੇ ਉਸਨੇ 1.2 ਟ੍ਰਿਲੀਅਨ (ਇੱਕ ਟ੍ਰਿਲੀਅਨ 10 ਖਰਬ ਦਾ) ਡਾਲਰ ਦੀ ਵਾਧੂ ਕਮਾਈ ਕੀਤੀ ਸੀ, ਪਰ ਜੰਗ ਕਾਰਨ ਉਸਨੂੰ ਕਾਫੀ ਧੱਕਾ ਲੱਗਾ ਹੈ ਤੇ ਬਰਾਮਦਾਂ ਮਸੀਂ ਢਾਈ ਫੀਸਦੀ ਹੀ ਵਧੀਆਂ ਹਨ।
ਉਮੀਦ 8 ਫੀਸਦੀ ਵਾਧੇ ਦੀ ਸੀ। ਅਜਿਹਾ ਮੱਧ-ਪੂਰਬ ਵਿੱਚ ਜਹਾਜ਼ਾਂ ਦੀ ਆਵਾਜਾਈ ਵਿੱਚ ਪਏ ਵਿਘਨ ਕਾਰਨ ਹੋਇਆ ਹੈ। ਤਾਂ ਵੀ, ਉਸਦੀਆਂ ਇਲੈਕਟ੍ਰਿਕ ਤੇ ਹਾਈਬ੍ਰਿਡ ਵਾਹਨਾਂ ਦੀ ਬਰਾਮਦ ਦੁੱਗਣੀ ਹੋ ਕੇ ਮਾਰਚ ਵਿੱਚ ਨਵਾਂ ਰਿਕਾਰਡ ਬਣਾ ਗਈ। ਇਹ ਇਸ਼ਾਰਾ ਕਰਦੀ ਹੈ ਕਿ ਲੋਕ ਤੇਲ ਮਹਿੰਗੇ ਹੋਣ ਕਰਕੇ ਇਲੈਕਟ੍ਰਿਕ ਵਾਹਨਾਂ ਵਿੱਚ ਦਿਲਚਸਪੀ ਲੈ ਰਹੇ ਹਨ।