ਜਲੰਧਰ : ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਤੇ ਪੀ ਪੀ ਆਰ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਦਾ 14 ਅਪ੍ਰੈਲ ਨੂੰ ਦੇਹਾਂਤ ਹੋ ਗਿਆ। ਉਨ੍ਹਾ ਦਾ ਮੰਗਲਵਾਰ ਸ਼ਾਮ ਨੂੰ ਅੰਤਮ ਸਸਕਾਰ ਕਰ ਦਿੱਤਾ ਗਿਆ।
ਸ਼ਿਮਲਾ ਨੇੜੇ ਕਾਰ ਹਾਦਸੇ ‘ਚ ਚੰਡੀਗੜ੍ਹ ਦੇ ਦੋ ਜਣਿਆਂ ਦੀ ਮੌਤ
ਸ਼ਿਮਲਾ : ਇਥੋਂ ਨੇੜੇ ਇੱਕ ਕਾਰ ਦੇ ਖੱਡ ਵਿੱਚ ਡਿੱਗਣ ਕਾਰਨ ਚੰਡੀਗੜ੍ਹ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਬਾਰਾ ਸਿੰਘ ਵਜੋਂ ਹੋਈ ਹੈ ਜੋ ਚੰਡੀਗੜ੍ਹ ਦੇ ਮਲੋਆ ਇਲਾਕੇ ਦੇ ਰਹਿਣ ਵਾਲੇ ਸਨ। ਪੁਲੀਸ ਅਨੁਸਾਰ ਇਹ ਹਾਦਸਾ ਸੋਮਵਾਰ ਰਾਤ ਨੂੰ ਸਮਰਹਿੱਲ ਵਿੱਚ ਐਮ.ਆਈ. ਰੂਮ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਡਰਾਈਵਰ ਕਾਰ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਗੱਡੀ ਤੋਂ ਕੰਟਰੋਲ ਗੁਆ ਬੈਠਾ ਅਤੇ ਕਾਰ ਸਿੱਧੀ ਖੱਡ ਵਿੱਚ ਜਾ ਡਿੱਗੀ।



