ਚੰਡੀਗੜ੍ਹ (ਨ ਜ਼ ਸ) ਪੰਜਾਬ ‘ਚ ਵੋਟਰਾਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ ਆਈ ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫੀਸਦ ਤੱਕ ਪ੍ਰੀ-ਮੈਪਿੰਗ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਪੰਜਾਬ ਅਨੰਦਿਤਾ ਮਿਤਰਾ ਨੇ ਕਿਹਾ ਪ੍ਰੀ-ਮੈਪਿੰਗ ਦੌਰਾਨ 84 ਫੀਸਦੀ ਤੋਂ ਵੱਧ ਵੋਟਰਾਂ ਦੀ ਮੈਪਿੰਗ ਸਫਲਤਾਪੂਰਵਕ ਨੇਪਰੇ ਚੜ੍ਹ ਚੁੱਕੀ ਹੈ। 2003 ਵਿੱਚ ਹੋਈ ਵੋਟਰ ਸੁਧਾਈ ਨੂੰ ਆਧਾਰ ਬਣਾ ਕੇ ਮੌਜੂਦਾ ਵੋਟਰ ਸੂਚੀਆਂ ਨਾਲ ਮਿਲਾਨ ਕੀਤਾ ਜਾ ਰਿਹਾ ਹੈ। ਜੇ ਕਿਸੇ ਵੋਟਰ ਦੀ ਪ੍ਰੀ-ਮੈਪਿੰਗ ਨਹੀਂ ਹੁੰਦੀ ਤਾਂ ਉਸ ਵੋਟਰ ਨੂੰ ਬੀ ਐੱਲ ਓ ਵਲੋਂ ਦਿੱਤੇ ਗਏ ਫਾਰਮ ਨੂੰ ਭਰ ਕੇ ਮੁੜ ਬੀ ਐੱਲ ਓ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ, ਜਿਸ ਉਪਰੰਤ ਸੰਬੰਧਤ ਵੋਟਰ ਦਾ ਨਾਂਅ ਡਰਾਫਟ ਰੋਲ ਵਿਚ ਜੋੜ ਦਿੱਤਾ ਜਾਵੇਗਾ।




