ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨਾਰਵੇਈ ਨੋਬੇਲ ਕਮੇਟੀ ਨੇ ਦੱਖਣੀ ਅਫਰੀਕੀ ਜੱਜ ਨਵਾਨੇਥੇਮ ‘ਨਵੀ’ ਪਿੱਲੇ ਨੂੰ ਸ਼ੁੱਕਰਵਾਰ ਨੂੰ ਸ਼ਾਂਤੀ ਅਤੇ ਕੌਮਾਂਤਰੀ ਕਾਨੂੰਨ ਨੂੰ ਉਤਸ਼ਾਹਤ ਕਰਨ ਦੇ ਉਨ੍ਹਾ ਦੇ ਯਤਨਾਂ ਲਈ ਨੋਬੇਲ ਅਮਨ ਪੁਰਸਕਾਰ ਦੇਣ ਦਾ ਐਲਾਨ ਕੀਤਾ |
ਕਮੇਟੀ ਨੇ ਕਿਹਾ ਕਿ 85 ਸਾਲਾ ਪਿੱਲੇ ਨੇ ਦੇਸ਼ਾਂ ਅਤੇ ਰਾਸ਼ਟਰੀ ਨੇਤਾਵਾਂ ਨੂੰ ਜਵਾਬਦੇਹ ਠਹਿਰਾਇਆ ਅਤੇ ਹਿੰਸਾ ਤੇ ਟਕਰਾਅ ਦੇ ਪੀੜਤਾਂ ਲਈ ਉਮੀਦ ਜਗਾਈ, ਅਤੇ ਆਪਣੇ ਲੰਬੇ ਕਰੀਅਰ ਵਿੱਚ ਇੱਕ ਦਿ੍ੜ ਨੈਤਿਕ ਦਿਸ਼ਾ-ਨਿਰਦੇਸ਼ ਦਾ ਪ੍ਰਦਰਸ਼ਨ ਕੀਤਾ |
ਕਮੇਟੀ ਨੇ ਕਿਹਾ, ”ਨੈਲਸਨ ਮੰਡੇਲਾ ਅਤੇ ਹੋਰਾਂ ਦਾ ਬਚਾਅ ਕਰਨ ਵਾਲੇ ਉਨ੍ਹਾ ਦੇ ਸ਼ੁਰੂਆਤੀ ਕੰਮ ਤੋਂ ਲੈ ਕੇ ਸਾਡੇ ਸਮੇਂ ਦੇ ਕੁਝ ਮੁੱਖ ਕੌਮਾਂਤਰੀ ਅਦਾਲਤੀ ਮਾਮਲਿਆਂ ਵਿੱਚ ਜੱਜ ਵਜੋਂ ਸੇਵਾ ਕਰਨ ਤੱਕ ਇੱਕ ਸਾਂਝਾ ਧਾਗਾ ਚੱਲਦਾ ਹੈ |”
ਨਵੀ ਪਿੱਲੇ ਕਬਜ਼ੇ ਵਾਲੇ ਫਲਸਤੀਨੀ ਖੇਤਰ ਬਾਰੇ ਸੰਯੁਕਤ ਰਾਸ਼ਟਰ ਦੇ ਜਾਂਚ ਕਮਿਸ਼ਨ ਦੀ ਚੇਅਰਪਰਸਨ ਸਨ, ਜਿਸਨੇ ਪਿਛਲੇ ਸਾਲ ਇਹ ਸਿੱਟਾ ਕੱਢਿਆ ਸੀ ਕਿ ਇਜ਼ਰਾਈਲ ਨੇ ਗਾਜ਼ਾ ਵਿੱਚ ਨਸਲਕੁਸ਼ੀ ਕੀਤੀ ਹੈ | ਨਵੀ ਪਿੱਲੇ ਭਾਰਤੀ ਤਾਮਿਲ ਮੂਲ ਦੀ ਹੈ, ਜੋ ਦੱਖਣੀ ਅਫਰੀਕਾ ਦੀ ਹਾਈ ਕੋਰਟ ਦੀ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਗੈਰ-ਗੋਰੀ ਔਰਤ ਸੀ | 1941 ਵਿੱਚ ਨੇਟਲ ਪ੍ਰਾਂਤ ਵਿੱਚ ਜਨਮੀ, ਪਿੱਲੇ ਨਾਰਾਇਣਸਾਮੀ ਨਾਇਡੂ ਅਤੇ ਸੰਥਾਮਾ ਨਾਇਡੂ ਦੇ ਅੱਠ ਬੱਚਿਆਂ ਵਿੱਚੋਂ ਪੰਜਵੀਂ ਸੀ | ਉਸਦੇ ਦਾਦਾ-ਦਾਦੀ ਭਾਰਤ ਤੋਂ ਨੇਟਲ ਵਿੱਚ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਆਏ ਸਨ | ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਿਛਲੇ ਸਾਲ ਵਾਂਗ ਇਸ ਵਾਰ ਵੀ ਦਾਅਵਾ ਕੀਤਾ ਸੀ ਕਿ ਪੁਰਸਕਾਰ ਦਾ ਅਸਲੀ ਹੱਕਦਾਰ ਉਹੀ ਹੀ | ਨਵੀ ਪਿੱਲੇ ਭਾਰਤੀ ਤਾਮਿਲ ਮੂਲ ਦੀ ਹੈ, ਜੋ ਦੱਖਣੀ ਅਫਰੀਕਾ ਦੀ ਹਾਈ ਕੋਰਟ ਦੀ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਗੈਰ-ਗੋਰੀ ਔਰਤ ਸੀ | 1941 ਵਿੱਚ ਨੇਟਲ ਪ੍ਰਾਂਤ ਵਿੱਚ ਜਨਮੀ, ਪਿੱਲੇ ਨਾਰਾਇਣਸਾਮੀ ਨਾਇਡੂ ਅਤੇ ਸੰਥਾਮਾ ਨਾਇਡੂ ਦੇ ਅੱਠ ਬੱਚਿਆਂ ਵਿੱਚੋਂ ਪੰਜਵੀਂ ਸੀ | ਉਸਦੇ ਦਾਦਾ-ਦਾਦੀ ਭਾਰਤ ਤੋਂ ਨੇਟਲ ਵਿੱਚ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਆਏ ਸਨ |




