ਪਲਾਸਟਿਕ ਨੋਟ ਚਲਾਉਣ ‘ਤੇ ਵਿਚਾਰ

0
14

ਨਵੀਂ ਦਿੱਲੀ (ਨ ਜ਼ ਸ)-ਕਰੰਸੀ ਦੀ ਲਗਾਤਾਰ ਵਧ ਰਹੀ ਮੰਗ ਨੂੰ ਦੇਖਦਿਆਂ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਵਾਰ ਫਿਰ ਭਾਰਤ ਵਿੱਚ ‘ਪੌਲੀਮਰ’ (ਪਲਾਸਟਿਕ) ਦੇ ਬੈਂਕ ਨੋਟ ਪੇਸ਼ ਕਰਨ ਦੀ ਯੋਜਨਾ ‘ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਨੂੰ ਛਾਪਣ ਦਾ ਖਰਚਾ ਵੀ ਰਵਾਇਤੀ ਕਾਗਜ਼ੀ ਨੋਟਾਂ ਨਾਲੋਂ ਘੱਟ ਪੈਂਦਾ ਹੈ ਅਤੇ ਇਹ ਨੋਟ ਏ ਟੀ ਅੱੈਮ ਮਸ਼ੀਨਾਂ ਰਾਹੀਂ ਵੀ ਆਸਾਨੀ ਨਾਲ ਕੱਢੇ ਜਾ ਸਕਣਗੇ।