ਮੁਹਾਲੀ ਤੋਂ ਏਅਰਪੋਰਟ ਲਈ ਸ਼ਾਰਟਕੱਟ ਰੂਟ

0
8

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਗਿਆ ਹੈ ਕਿ ਮੁਹਾਲੀ ਵਾਲੇ ਪਾਸੇ ਤੋਂ ਏਅਰਪੋਰਟ ਜਾਣ ਲਈ ਇੱਕ ਨਵਾਂ ਅਤੇ ਛੋਟਾ ਰਸਤਾ 31 ਮਈ 2026 ਤੋਂ ਸ਼ੁਰੂ ਹੋ ਜਾਵੇਗਾ। ਇਹ ਫੈਸਲਾ ਏਅਰਪੋਰਟ ਦੇ ਰਸਤੇ ਨੂੰ ਲੈ ਕੇ 2015 ਤੋਂ ਚੱਲ ਰਹੇ ਇੱਕ ਪੁਰਾਣੇ ਮਾਮਲੇ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਹੈ। ਗਮਾਡਾ ਦੇ ਸੀਨੀਅਰ ਵਕੀਲ ਆਰ.ਐੱਸ. ਖੋਸਲਾ ਨੇ ਦੱਸਿਆ ਕਿ ਮੁਹਾਲੀ ਦੇ ‘ਬਾਵਾ ਵਾਈਟ ਹਾਊਸ’ (ਸੈਕਟਰ 65-66 ਦੇ ਜੰਕਸ਼ਨ) ਤੋਂ ਸ਼ੁਰੂ ਹੋਣ ਵਾਲਾ ਇਹ ਛੋਟਾ ਰਸਤਾ ਪੂਰੀ ਤਰ੍ਹਾਂ ਤਿਆਰ ਹੈ ਅਤੇ 31 ਮਈ ਤੋਂ ਚਾਲੂ ਕਰ ਦਿੱਤਾ ਜਾਵੇਗਾ।