ਡਾ. ਸ਼ਿਵਕੁਮਾਰ ਹੋਣਗੇ ਕਰਨਾਟਕ ਦੇ ਅਗਲੇ ਮੁੱਖ ਮੰਤਰੀ

0
12

ਬੈਂਗਲੁਰੂ : ਕਰਨਾਟਕ ਰਾਜ ਕਾਂਗਰਸ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੂੰ ਸ਼ਨੀਵਾਰ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ, ਜਿਸ ਨਾਲ ਉਨ੍ਹਾ ਲਈ ਰਾਜ ਦੇ ਅਗਲੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਦਾ ਰਾਹ ਪੱਧਰਾ ਹੋ ਗਿਆ ਹੈ। ਸੀਨੀਅਰ ਨੇਤਾ ਸਿੱਧਰਮਈਆ, ਜੋ ਕਿ ਮੌਜੂਦਾ ਮੁੱਖ ਮੰਤਰੀ ਹਨ, ਨੇ ਵਿਧਾਨ ਸਭਾ ਵਿਖੇ ਹੋਈ ਮੀਟਿੰਗ ਵਿੱਚ ਵਿਧਾਇਕ ਦਲ ਦੇ ਨਵੇਂ ਨੇਤਾ ਵਜੋਂ ਸ਼ਿਵਕੁਮਾਰ ਦਾ ਨਾਂਅ ਤਜਵੀਜ਼ ਕੀਤਾ।
ਮੀਟਿੰਗ ਦੀ ਨਿਗਰਾਨੀ ਏ ਆਈ ਸੀ ਸੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਰਣਦੀਪ ਸਿੰਘ ਸੂਰਜੇਵਾਲਾ ਨੇ ਕੀਤੀ। ਸ਼ਿਵਕੁਮਾਰ ਦਾ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ 3 ਜੂਨ ਨੂੰ ਲੋਕ ਭਵਨ ਦੇ ਗਲਾਸ ਹਾਊਸ ਵਿੱਚ ਹੋਵੇਗਾ।
ਸ਼ਿਵਕੁਮਾਰ ਨੇ ਸਿੱਧਾਰਮਈਆ ਸਰਕਾਰ ਵਿੱਚ ਉਪ-ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਸੀ। ਸਿੱਧਾਰਮਈਆ ਨੇ ਵੀਰਵਾਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਅਗਲੇ ਦਿਨ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਤੇ ਮੰਤਰੀ ਪ੍ਰੀਸ਼ਦ ਨੂੰ ਭੰਗ ਕਰ ਦਿੱਤਾ ਸੀ।